ਪਿਤਾ ਰਾਜ ਬਰਾੜ ਦੇ ਅਧੂਰੇ ਸੁਫ਼ਨਿਆਂ ਨੂੰ ਸਵੀਤਾਜ ਬਰਾੜ ਨੇ ਪੂਰਾ ਕਰਨ ਲਈ ਕਿਵੇਂ ਕੀਤਾ ਸੰਘਰਸ਼,ਪੋਸਟ ਕੀਤੀ ਸਾਂਝੀ

Written by  Shaminder   |  September 13th 2019 06:03 PM  |  Updated: September 13th 2019 06:03 PM

ਪਿਤਾ ਰਾਜ ਬਰਾੜ ਦੇ ਅਧੂਰੇ ਸੁਫ਼ਨਿਆਂ ਨੂੰ ਸਵੀਤਾਜ ਬਰਾੜ ਨੇ ਪੂਰਾ ਕਰਨ ਲਈ ਕਿਵੇਂ ਕੀਤਾ ਸੰਘਰਸ਼,ਪੋਸਟ ਕੀਤੀ ਸਾਂਝੀ

ਸਵੀਤਾਜ ਬਰਾੜ ਪ੍ਰਭ ਗਿੱਲ ਦੇ ਨਾਲ 'ਲਵ ਯੂ ਓਏ' ਗੀਤ ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ ।ਪਰ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਹੈ ।ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਕਿਵੇਂ ਉਨ੍ਹਾਂ ਨੇ  ਹੁਣ ਉਨ੍ਹਾਂ ਨੇ ਕਿਵੇਂ ਪੂਰਾ ਕੀਤਾ ਹੈ ।

ਹੋਰ ਵੇਖੋ:Search ਸਵੀਤਾਜ ਬਰਾੜ ਪਿਤਾ ਰਾਜ ਬਰਾੜ ਵਾਂਗ ਉਨ੍ਹਾਂ ਧੀ ‘ਚ ਵੀ ਹਨ ਕਲਾਕਾਰਾਂ ਵਾਲੇ ਗੁਣ,ਮਾਡਲਿੰਗ ਦੇ ਖੇਤਰ ‘ਚ ਆਜ਼ਮਾ ਰਹੀ ਹੈ ਕਿਸਮਤ

https://www.instagram.com/p/B2JxjKchqav/

ਇਸ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਲਿਖਿਆ "ਇਹ ਸੱਚ ਹੈ …ਜੇ ਤੁਸੀਂ ਆਪਣੇ ਸੁਫ਼ਨਿਆਂ ਨੂੰ ਦਿਲੋਂ ਸ਼ੌਂਕ ਨਾਲ ਪਾਲਦੇ ਹੋ ਤਾਂ ਉਹ ਇੱਕ ਦਿਨ ਸੱਚ ਹੋ ਜਾਣਗੇ ,…ਇਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਵੀ ਤੁਹਾਨੂੰ ਕਰਨਾ ਪਵੇਗਾ…ਬਹੁਤ ਵਾਰ ਤੁਹਾਨੂੰ ਨਕਾਰ ਵੀ ਦਿੱਤਾ ਜਾਵੇਗਾ।

ਪਰ ਇਹ ਹਮੇਸ਼ਾ ਨਹੀਂ ਹੁੰਦਾ,ਕੋਈ ਹੈ ਜੋ ਹਮੇਸ਼ਾ ਤੁਹਾਨੂੰ ਆਪਣੇ ਕੰਮ ਅਤੇ ਤੁਹਾਡੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਤੁਹਾਡਾ ਜਨੂੰਨ ਅਤੇ ਸਮਰਪਣ ਦੇਖਦਾ ਹੈ ।ਤੁਹਾਡਾ ਬਹੁਤ-ਬਹੁਤ ਧੰਨਵਾਦ ਲਵ ਯੂ ਓਏ ਨੂੰ ਏਨਾ ਪਿਆਰ ਦੇਣ ਲਈ !ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਡੀਆਂ ਉਮੀਦਾਂ 'ਤੇ ਇਸੇ ਤਰ੍ਹਾਂ ਹੀ ਖਰੀ ਉੱਤਰਦੀ ਰਹਾਂ ।

https://www.instagram.com/p/ByTxTWhBteL/

ਦੱਸ ਦਈਏ ਕਿ ਰਾਜ ਬਰਾੜ ਦੀ ਧੀ ਨੇ ਪਿਛਲੇ ਦਿਨੀਂ ਹੀ ਪ੍ਰਭ ਗਿੱਲ ਦੇ ਗੀਤ 'ਲਵ ਯੂ ਓਏ' 'ਚ ਇੱਕ ਮਾਡਲ ਦੇ ਤੌਰ 'ਤੇ ਇੰਡਸਟਰੀ 'ਚ ਕਦਮ ਰੱਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network