ਸਵੀਤਾਜ ਬਰਾੜ ਐਮੀ ਵਿਰਕ ਦੇ ਨਾਲ ਨਵੇਂ ਗੀਤ ‘ਖੱਬੀ ਸੀਟ’ ‘ਚ ਆਉਣਗੇ ਨਜ਼ਰ

Written by  Shaminder   |  March 27th 2021 11:56 AM  |  Updated: March 27th 2021 11:58 AM

ਸਵੀਤਾਜ ਬਰਾੜ ਐਮੀ ਵਿਰਕ ਦੇ ਨਾਲ ਨਵੇਂ ਗੀਤ ‘ਖੱਬੀ ਸੀਟ’ ‘ਚ ਆਉਣਗੇ ਨਜ਼ਰ

ਸਵੀਤਾਜ ਬਰਾੜ ਜਲਦ ਹੀ ਐਮੀ ਵਿਰਕ ਦੇ ਨਾਲ ਨਜ਼ਰ ਆਉਣਗੇ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਐਮੀ ਵਿਰਕ ਦੇ ਨਾਲ ਇੱਕ ਪੋਸਟਰ ਸਾਂਝਾ ਕੀਤਾ ਹੈ । ਜਿਹੜਾ ਕਿ ਉਨ੍ਹਾਂ ਦੇ ਨਵੇਂ ਗੀਤ ਦਾ ਪੋਸਟਰ ਹੈ । ਇਸ ਗੀਤ ਨੂੰ ‘ਖੱਬੀ ਸੀਟ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।

sweetaj Image From Sweetaj Brar’s Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਬੀਬੀ ਗਗਨਦੀਪ ਕੌਰ ਜੀ ਦੀ ਆਵਾਜ਼ ‘ਚ ਸ਼ਬਦ

sweetaj Image From Sweetaj Brar’s Instagram

ਇਸ ਗੀਤ ਨੂੰ ਐਮੀ ਵਿਰਕ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ । ਬੋਲ ਹੈਪੀ ਰਾਏਕੋਟੀ ਦੇ ਲਿਖੇ ਹਨ ਅਤੇ ਬੀਟੂਗੈਦਰ ਦਾ ਮਿਊਜ਼ਿਕ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਕਈ ਗਾਇਕਾਂ ਦੇ ਨਾਲ ਗੀਤ ਕਰ ਚੁੱਕੇ ਹਨ । ਪਰ ਐਮੀ ਵਿਰਕ ਦੇ ਨਾਲ ਉਨ੍ਹਾਂ ਦਾ ਇਹ ਪਹਿਲਾ ਗੀਤ ਹੈ ।

sweetaj Image From Sweetaj Brar’s Instagram

ਸਵਰਗਵਾਸੀ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਨੇ ਆਪਣੇ ਦਮ ‘ਤੇ ਪਛਾਣ ਬਣਾਈ ਹੈ । ਜਲਦ ਹੀ ਉਹ ਇੱਕ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦੇਣਗੇ ।

ਪ੍ਰਭ ਗਿੱਲ ਦੇ ਨਾਲ ਉਨ੍ਹਾਂ ਦਾ ਕੁਝ ਸਮਾਂ ਪਹਿਲਾਂ ਗੀਤ ਆਇਆ ਸੀ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ । ਹੁਣ ਉਹ ਐਮੀ ਵਿਰਕ ਦੇ ਨਾਲ ਇਸ ਗੀਤ ‘ਚ ਨਜ਼ਰ ਆਉਣਗੇ । ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network