
Food Delivery on Horse: ਸੋਸ਼ਲ ਮੀਡੀਆ 'ਤੇ ਹਰ ਰੋਜ਼ ਇੱਕ ਤੋਂ ਵੱਧ ਵੀਡੀਓ ਵਾਇਰਲ ਹੋ ਰਹੇ ਹਨ। ਇਹਨਾਂ ਵਿੱਚੋਂ ਕੁਝ ਵੀਡੀਓਜ਼ ਨੂੰ ਦੇਖਣ ਤੋਂ ਬਾਅਦ, ਅਸੀਂ ਅੱਗੇ ਵਧਦੇ ਹਾਂ ਅਤੇ ਕੁਝ ਅਜਿਹੇ ਹੁੰਦੇ ਹਨ ਜੋ ਸਾਨੂੰ ਰੁਕਣ ਲਈ ਮਜਬੂਰ ਕਰਦੇ ਹਨ। ਇਸ ਸਮੇਂ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਇੱਕ ਫੂਡ ਡਿਲੀਵਰੀ ਬੁਆਏ ਮੋਟਰਸਾਈਕਲ ਜਾਂ ਸਾਈਕਲ 'ਤੇ ਨਹੀਂ, ਸਗੋਂ ਘੋੜੇ 'ਤੇ ਬੈਠ ਕੇ ਖਾਣਾ ਡਿਲੀਵਰ ਕਰਨ ਜਾ ਰਿਹਾ ਹੈ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ Mumbai Thing ਨਾਂਅ ਦੇ ਇੱਕ ਯੂਟਿਊਬ ਚੈਨਲ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਡਿਲੀਵਰੀ ਬੁਆਏ ਮੋਢੇ ਉੱਤੇ ਬੈਗ ਰੱਖ ਕੇ ਘੋੜੇ ਦੀ ਸਵਾਰੀ ਕਰ ਰਿਹਾ ਹੈ ਅਤੇ ਡਿਲੀਵਰੀ ਲਈ ਖਾਣਾ ਲੈ ਕੇ ਜਾ ਰਿਹਾ ਹੈ।

ਮਹਿਜ਼ ਕੁਝ ਸਕਿੰਟਾਂ ਦੀ ਇਸ ਵੀਡੀਓ ਕਲਿੱਪ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਡਿਲੀਵਰੀ ਬੁਆਏ ਨੂੰ ਘੋੜੇ 'ਤੇ ਫੂਡ ਡਲਿਵਰੀ ਕਰਦੇ ਹੋਏ ਨਹੀਂ ਦੇਖਿਆ ਗਿਆ ਸੀ।
Swiggie guy to traffic police be like ab pucho license https://t.co/YLd3RWbwVb
— Klaus...!! 🎨🖌️🖼️ (@__Rudraaksh_) July 3, 2022
ਵੀਡੀਓ ਹੋਈ ਵਾਇਰਲ
ਯੂਟਿਊਬ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਸ਼ੇਅਰ ਕੀਤਾ ਗਿਆ ਹੈ। ਵਾਇਰਲ ਹੋ ਰਹੀ ਵੀਡੀਓ 'ਚ ਇੱਕ ਚਿੱਟੇ ਰੰਗ ਦਾ ਘੋੜਾ ਵੀ ਮੀਂਹ ਦੌਰਾਨ ਵਾਹਨਾਂ ਦੇ ਵਿਚਕਾਰ ਸੜਕ ਪਾਰ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ, ਜਿਸ 'ਤੇ ਬੈਠੇ ਵਿਅਕਤੀ ਦੀ ਪਿੱਠ 'ਤੇ ਪਾਰਸਲ ਵਾਲਾ ਬੈਗ ਲਟਕਾ ਕੇ ਸਵਾਰੀ ਕਰ ਰਿਹਾ ਹੈ। ਕੁਝ ਸਕਿੰਟਾਂ ਦੀ ਇਸ ਕਲਿੱਪ ਨੂੰ ਦੇਖ ਕੇ ਲੋਕ ਹੈਰਾਨ ਹਨ। ਸਿਰਫ 5 ਸੈਕਿੰਡ ਦੀ ਇਸ ਕਲਿੱਪ 'ਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਇਸ ਵੀਡੀਓ ਦੀ ਇੱਕ ਤਸਵੀਰ ਟਵਿਟਰ 'ਤੇ ਵਾਇਰਲ ਹੋਈ ਹੈ, ਜਿਸ 'ਤੇ ਲੋਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।

ਹੋਰ ਪੜ੍ਹੋ: ਜਾਣੋ ਕੋਣ ਹੈ ਇਹ ਨਿੱਕੀ ਅਦਾਕਾਰਾ, ਜਿਸ ਨੇ ਬਾਲੀਵੁੱਡ ਫਿਲਮ 'ਖੁਦਾ ਹਾਫਿਜ਼-2' 'ਚ ਨਿਭਾਇਆ ਨੰਦਨੀ ਦਾ ਕਿਰਦਾਰ
ਲੋਕਾਂ ਨੇ ਕੀਤੇ ਫਨੀ ਕਮੈਂਟਸ
ਇਸ ਵੀਡੀਓ ਨੂੰ ਯੂਟਿਊਬ 'ਤੇ ਹੁਣ ਤੱਕ 31 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਡਿਲੀਵਰੀ ਬੁਆਏ ਦੇ ਕੰਮ ਪ੍ਰਤੀ ਸਮਰਪਣ ਦੀ ਤਾਰੀਫ ਕਰਦੇ ਹੋਏ ਇਸ 'ਤੇ ਕਮੈਂਟ ਵੀ ਕਰ ਰਹੇ ਹਨ। ਇਸ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਇਹ ਰਾਇਲ ਡਿਲੀਵਰੀ ਹੈ। ਟਵਿੱਟਰ 'ਤੇ ਵੀ ਲੋਕਾਂ ਨੇ ਇਸ 'ਤੇ ਇੱਕ ਤੋਂ ਵੱਧ ਕੇ ਇੱਕ ਫਨੀ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, "ਚਿਕਨ ਤੇ ਚੌਲ ਵੱਖੋ- ਵੱਖ ਆਰਡਰ ਕਰੋ, ਜੇਕਰ ਤੁਹਾਡਾ ਖਾਣਾ ਦੇਣ ਇਹ ਡਿਲੀਵਰੀ ਬੁਆਏ ਆਵੇਗਾ ਤਾਂ ਬਿਰੀਆਨੀ ਆਪਣੇ ਆਪ ਰਾਹ ਵਿੱਚ ਤਿਆਰ ਹੋ ਜਾਵੇਗੀ। "