ਆਮਦਨ ਕਰ ਵਿਭਾਗ ਦੀ ਰੇਡ ਤੋਂ ਬਾਅਦ ਤਾਪਸੀ ਪਨੂੰ ਨੇ ਤੋੜੀ ਚੁੱਪੀ, ਇੱਕ ਤੋਂ ਬਾਅਦ ਇੱਕ ਕੀਤੇ ਕਈ ਟਵੀਟ

written by Rupinder Kaler | March 06, 2021

ਆਮਦਨ ਕਰ ਵਿਭਾਗ ਨੇ ਕਰ ਚੋਰੀ ਮਾਮਲੇ 'ਚ ਬੁੱਧਵਾਰ ਨੂੰ ਫਿਲਮੇਕਰ ਅਨੁਰਾਗ ਕਸ਼ਯਪ ਤੇ ਅਦਾਕਾਰਾ ਤਾਪਸੀ ਪਨੂੰ ਦੇ ਘਰ ਛਾਪੇਮਾਰੀ ਕੀਤੀ ਸੀ। ਇਸ ਮਾਮਲੇ ਵਿੱਚ ਕਰ ਵਿਭਾਗ ਨੇ ਇਹਨਾਂ ਦੋਹਾਂ ਫ਼ਿਲਮੀ ਸਿਤਾਰਿਆਂ ਤੋਂ ਪੁੱਛਗਿੱਛ ਕੀਤੀ ਹੈ । ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਤਾਪਸੀ ਪਨੂੰ ਨੇ ਇਸ ਮੁੱਦੇ ਤੇ ਆਪਣੀ ਚੁੱਪੀ ਤੋੜੀ ਹੈ । ਇਸ ਦੌਰਾਨ ਪਹਿਲੀ ਵਾਰ ਤਾਪਸੀ ਪੰਨੂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ।

ਹੋਰ ਪੜ੍ਹੋ :

ਨੀਰੂ ਬਾਜਵਾ ਦੀ ਬੇਟੀ ਨੇ ਕੀਤਾ ਐਮੀ ਵਿਰਕ ਦੇ ਗੀਤ ‘ਤੇ ਡਾਂਸ, ਵੀਡੀਓ ਕੀਤਾ ਸਾਂਝਾ

ਤਾਪਸੀ ਨੇ ਟਵੀਟ 'ਤੇ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕੀਤੇ ਹਨ। ਇਨ੍ਹਾਂ ਟਵੀਟ 'ਚ ਉਨ੍ਹਾਂ ਨੇ ਇਕ ਚੈੱਕ ਇਕ ਬੰਗਲਾ ਜੋ ਕਿ ਪੈਰਿਸ 'ਚ ਹੈ ਤੇ 2013 'ਚ ਪਈ ਇਕ ਰੇਡ ਬਾਰੇ 'ਚ ਲਿਖਿਆ ਹੈ।

ਤਾਪਸੀ ਨੇ ਪਹਿਲੇ ਟਵੀਟ 'ਚ ਲਿਖਿਆ ਪੈਰਿਸ 'ਚ ਮੇਰਾ ਇਕ ਕਥਿਤ ਬੰਗਲਾ ਹੈ ਜਿਸ ਦੀ ਚਾਬੀ ਉਹ ਪੈਰਿਸ 'ਚ ਰੱਖਦੀ ਹਾਂ ਉਸ ਨੂੰ ਇਹ ਲੱਭ ਰਹੇ ਹਨ। ਮੈਂ ਅਕਸਰ ਉੱਥੇ ਛੁੱਟੀਆਂ ਬਿਤਾਉਣ ਜਾਂਦੀ ਹਾਂ। ਦੂਜੇ ਟਵੀਟ 'ਚ ਉਹ ਲਿਖਦੀ ਹੈ ਕਿ ਇਕ ਪੰਜ ਕਰੋੜ ਦੇ ਚੈੱਕ ਦੀ ਕਥਿਤ ਰਸੀਦ ਲੱਭ ਰਹੀ ਹੈ।

0 Comments
0

You may also like