ਤਾਪਸੀ ਪੰਨੂ ਸਰਵੋਤਮ ਅਦਾਕਾਰਾ ਦੀ ਸੂਚੀ ‘ਚ ਸ਼ਾਮਿਲ, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ

written by Shaminder | January 24, 2022

ਤਾਪਸੀ ਪੰਨੂ (Taapsee Pannu)ਅਜਿਹੀ ਅਦਾਕਾਰਾ ਹੈ ਜਿਸ ਨੇ ਆਪਣੀ ਐਕਟਿੰਗ ਦੇ ਨਾਲ ਬਾਲੀਵੁੱਡ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।ਬੀਤੇ ਸਾਲ ਉਸ ਦੀ ਫ਼ਿਲਮ ‘ਹਸੀਨ ਦਿਲਰੁਬਾ’ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸੇ ਦੀ ਬਦੌਲਤ ਉਸ ਨੂੰ ਫਿਲਮ ਇੰਸਟੀਚਿਊਟ ਆਫ ਇੰਡੀਆ ਨੇ ਤਾਪਸੀ ਨੂੰ 2021 ਦੀ ਸਰਵੋਤਮ ਅਦਾਕਾਰਾ ਦੀ ਸੂਚੀ ‘ਚ ਸ਼ਾਮਿਲ ਕੀਤਾ ਹੈ । ਇਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਹ ਫ਼ਿਲਮ ਬੀਤੇ ਸਾਲ ਰਿਲੀਜ਼ ਹੋਈ ਸੀ ।

taapsee image From instagram

 

ਹੋਰ ਪੜ੍ਹੋ : ਤਾਂਬੇ ਦੇ ਬਰਤਨ ‘ਚ ਪਾਣੀ ਪੀਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

ਇਸ ‘ਚ ਇੱਕ ਅਜਿਹੀ ਪ੍ਰੇਮਿਕਾ ਦੀ ਕਹਾਣੀ ਨੂੰ ਦਰਸਾਇਆ ਗਿਆ ਸੀ , ਜੋ ਕਿ ਇਕ ਮੁੰਡੇ ਨੂੰ ਬਹੁਤ ਜ਼ਿਆਦਾ ਚਾਹੁੰਦੀ ਹੈ ਪਰ ਅਚਾਨਕ ਇੱਕ ਧਮਾਕਾ ਹੁੰਦਾ ਹੈ ਸਭ ਕੁਝ ਬਦਲ ਜਾਂਦਾ ਹੈ ।ਤਾਪਸੀ ਨੇ ਇਸ ਬਾਰੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

Taapsee pannu image From instagram

ਸਰਵੇਖਣ ਵਿੱਚ ਦੇਸ਼ ਵਿੱਚ ੦੭ ਫਿਲਮ ਆਲੋਚਕਾਂ ਨੂੰ ਰੇਟਿੰਗ ਮਕੈਨੀਕਲ ਰਾਹੀਂ ਆਈ.ਐਫ.ਆਈ.ਸੱਦਾ ਦਿੱਤਾ ਗਿਆ ਸੀ, ਜਿਸ ਨੇ ਤਾਪਸੀ ਦੀ ਫਿਲਮ ਹਸੀਨ ਦਿਲਰੁਬਾ ਨੂੰ ੧੦ 'ਚੋਂ ਪਹਿਲੇ ਨੰਬਰ 'ਤੇ ਰੱਖਿਆ ਹੈ। ਤਾਪਸੀ ਪੰਨੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਤਾਪਸੀ ਨੇ ਨਿਭਾਏ ਹਨ ।ਤਾਪਸੀ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਜਿੱਥੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉੱਥੇ ਹੀ ਅਲੋਚਕਾਂ ਨੂੰ ਵੀ ਉਸ ਦੀ ਅਦਾਕਾਰੀ ਦੀ ਪ੍ਰਸ਼ੰਸਾ ਕਰਨੀ ਪੈਂਦੀ ਹੈ ।

You may also like