ਗਿੱਪੀ ਗਰੇਵਾਲ ਵੱਲੋਂ ਕੀਤੇ ਟਵੀਟ ‘ਤੇ ਤਾਪਸੀ ਪਨੂੰ ਨੇ ਦਿੱਤਾ ਪ੍ਰਤੀਕਰਮ

written by Shaminder | December 05, 2020

ਦੇਸ਼ ਭਰ ਵਿੱਚ ਕਿਸਾਨੀ ਅੰਦੋਲਨ ਦੀ ਗੂੰਜ ਆਪਣੇ ਸਿਖਰ ‘ਤੇ ਹੈ । ਇਸ ਦੌਰਾਨ ਬਾਲੀਵੁੱਡ ਅਤੇ ਪੰਜਾਬੀ ਸਿਤਾਰੇ ਵੀ ਕਿਸਾਨ ਅੰਦੋਲਨ ਵਿੱਚ ਕੁੱਦ ਪਏ ਹਨ। ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗ੍ਰੇਵਾਲ ਨੇ ਕਿਸਾਨ ਅੰਦੋਲਨ ਨੂੰ ਬਾਲੀਵੁੱਡ ਤੋਂ ਸਮਰਥਣ ਨਾ ਮਿਲਣ ਕਰਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। gippy ਗਿੱਪੀ ਗਰੇਵਾਲ ਨੇ ਟਵਿੱਟਰ 'ਤੇ  ਟਵੀਟ ‘ਚ ਲਿਖਿਆ ‘ਡੀਅਰ ਬਾਲੀਵੁੱਡ ਹਰ ਵੇਲੇ ਤੁਸੀਂ ਫ਼ਿਲਮਾਂ ਦੀ ਸ਼ੂਟਿੰਗ ਲਈ ਪੰਜਾਬ ‘ਚ ਆਉਂਦੇ ਹੋ ਅਤੇ ਹਰ ਵਾਰ ਤੁਹਾਡਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ। ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਤੁਸੀਂ ਇੱਕ ਸ਼ਬਦ ਵੀ ਨਹੀਂ ਬੋਲਿਆ। ਹੋਰ ਪੜ੍ਹੋ : ਦੇਖੋ ਵੀਡੀਓ : ਬਹੁਤ ਜਲਦ ਕੈਨੇਡਾ ਤੋਂ ਗਿੱਪੀ ਗਰੇਵਾਲ ਆ ਰਹੇ ਨੇ ਕਿਸਾਨਾਂ ਦਾ ਸਾਥ ਦੇਣ, ਦਿਲਜੀਤ ਦੋਸਾਂਝ ਦੇ ਸਮਰਥਨ ਕਹਿ ਦਿੱਤੀ ਇਹ ਗੱਲ
gippy ਦੱਸ ਦਈਏ ਕਿ ਪੰਜਾਬੀ ਗਾਇਕ ਜੋਜੀ ਬੀ ਨੇ ਵੀ ਗਿੱਪੀ ਦੇ ਇਸ ਬਿਆਨ ਦਾ ਸਮਰਥਨ ਕੀਤਾ ਹੈ। farmers   ਇਸ ਦੇ ਨਾਲ ਹੀ ਐਕਟਰਸ ਤਾਪਸੀ ਪਨੂੰ ਨੇ ਇਸ ਤਾਜ਼ਾ ਗਿੱਪੀ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ, “ਸਰ, ਤੁਹਾਨੂੰ ਸਾਰੇ ਸਿਤਾਰਿਆਂ ਨੂੰ ਇਕ ਹੀ ਪੈਮਾਨੇ 'ਤੇ ਤੋਲਣਾ ਨਹੀਂ ਚਾਹੀਦਾ, ਇਹ ਨਿਰਾਸ਼ਾਜਨਕ ਹੈ, ਖ਼ਾਸਕਰ ਉਨ੍ਹਾਂ ਨੂੰ ਜੋ ਅਜਿਹੇ ਮੁੱਦਿਆਂ 'ਤੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹੋਣ।” https://twitter.com/GippyGrewal/status/1335041344859852801  

0 Comments
0

You may also like