Advertisment

ਤਨਿਸ਼ਕ ਕੌਰ ਦਾ ਗੀਤ 'ਮੁਟਿਆਰ' ਹੋਇਆ ਰਿਲੀਜ਼ 

author-image
By Shaminder
New Update
ਤਨਿਸ਼ਕ ਕੌਰ ਦਾ ਗੀਤ 'ਮੁਟਿਆਰ' ਹੋਇਆ ਰਿਲੀਜ਼ 
Advertisment
ਤਨਿਸ਼ਕ ਕੌਰ ਦਾ ਨਵਾਂ ਗੀਤ ਆ ਚੁੱਕਿਆ ਹੈ ਜਿਸ ਦਾ ਨਾਂਅ ਹੈ 'ਮੁਟਿਆਰ' ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਨੇ ।ਜਦਕਿ ਮਿਊਜ਼ਿਕ ਦਿੱਤਾ ਹੈ ਰੈਂਡੀ ਜੇ ਨੇ ।ਗੀਤ ਨੂੰ ਪ੍ਰੋਡਿਉਸ ਕੀਤਾ ਹੈ ਜਗਜੀਤ ਪਾਲ ਸਿੰਘ ਨੇ ਜਦਕਿ ਗੀਤ ਦਾ ਵੀਡਿਓ ਤਿਆਰ ਕੀਤਾ ਹੈ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਨੇ । ਹੋਰ ਵੇਖੋ : ਫ਼ਿਲਮ “ਪ੍ਰਾਹੁਣਾ” ਦਾ ਨਵਾਂ ਗੀਤ “ਸੱਤ ਬੰਦੇ” ਹੋਇਆ ਰਿਲੀਜ
Advertisment
ਇਸ ਗੀਤ 'ਚ ਤਨਿਸ਼ਕ ਕੌਰ ਨੇ ਰਿਸ਼ਤਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਪਤੀ ਆਪਣੇ ਪਤੀ ਨੂੰ ਉਲਾਮੇ ਦਿੰਦੀ ਹੈ ਕਿ ਉਹ ਆਪਣੇ ਕੰਮਾ -ਕਾਰਾਂ 'ਚ ਏਨਾ ਰੁੱਝ ਗਿਆ ਹੈ ਕਿ ਉਸ ਨੁੰ ਆਪਣੀ ਪਤਨੀ ਦਾ ਵੀ ਖਿਆਲ ਨਹੀਂ ਜੋ ਉਸ ਨਾਲ ਲਾਵਾਂ ਲੈ ਕੇ ਆਈ ਹੋਈ ਹੈ । publive-image ਇਸ ਗੀਤ 'ਚ ਉਨ੍ਹਾਂ ਨੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਲੱਖ ਹੀਰਿਆਂ ਦੇ ਹਾਰ ਲਿਆ ਕੇ ਦੇ ਦੇਵੇ ਜਾਂ ਫਿਰ ਸੁੱਖ ਅਰਾਮ ਅਤੇ ਐਸ਼ ਦੀ ਹਰ ਚੀਜ਼ ਉਸਦੇ ਕਦਮਾਂ 'ਚ ਰੱਖ ਦੇਵੇ ।ਪਰ ਉਸ ਦੀ ਗੈਰ ਮੌਜੂਦਗੀ ਦੀ ਕਮੀ ਨੂੰ ਇਹ ਚੀਜ਼ਾਂ ਪੂਰੀਆਂ ਨਹੀਂ ਕਰ ਸਕਦੀਆਂ ਅਤੇ ਉਸ ਨੂੰ ਸਿਰਫ ਉਸ ਦਾ ਪਿਆਰ ਹੀ ਚਾਹੀਦਾ ਹੈ । publive-image ਤਨਿਸ਼ਕ ਕੌਰ ਨੇ ਇਸ ਗੀਤ 'ਚ ਜ਼ਿੰਦਗੀ 'ਚ ਰਿਸ਼ਤਿਆਂ ਦੀ ਅਹਿਮੀਅਤ ਕਿੰਨੀ ਹੈ ਇਸ ਨੂੰ ਦਰਸਾਉਣ ਦੀ ਬਹੁਤ ਹੀ ਖੂਬਸੂਰਤ ਕੋਸ਼ਿਸ਼ ਕੀਤੀ ਹੈ ।ਇਸ ਤੋਂ ਇਲਾਵਾ ਗੀਤ ਦਾ ਵੀਡਿਓ ਬਹੁਤ ਹੀ ਖੁਬਸੂਰਤੀ ਨਾਲ ਬਣਾਇਆ ਹੈ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment