
ਕੋਰੋਨਾ ਵਾਇਰਸ (Corona Virus) ਦੇ ਨਵੇਂ ਵੈਰੀਐਂਟ ਓਮੀਕਰੋਨ (Omicron)ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਕੋਰੋਨਾ ਤੋਂ ਬਚਾਅਦ ਦੇ ਲਈ ਕਈ ਉਪਾਅ ਸਿਹਤ ਮਾਹਿਰਾਂ ਵੱਲੋਂ ਦੱਸੇ ਜਾ ਰਹੇ ਹਨ । ਇਸ ਦੇ ਨਾਲ ਹੀ ਇਮਿਉਨਿਟੀ ਨੂੰ ਸਹੀ ਰੱਖਣ ਅਤੇ ਆਪਣੀ ਡਾਈਟ ਦਾ ਵੀ ਖਾਸ ਧਿਆਨ ਰੱਖਣ ਦੀ ਨਸੀਹਤ ਦਿੱਤੀ ਜਾ ਰਹੀ ਹੈ ।ਕੋਰੋਨਾ ਤੋਂ ਬਚਣ ਦੇ ਲਈ ਰੋਜ਼ਾਨਾ ਡਾਈਟ ਤੋਂ ਇਲਾਵਾ ਕਸਰਤ ਕਰਨ ਅਤੇ ਯੋਗਾ ਕਰਨ ਦੀ ਸਲਾਹ ਮਾਹਿਰਾਂ ਵੱਲੋਂ ਦਿੱਤੀ ਜਾ ਰਹੀ ਹੈ ।

ਹੋਰ ਪੜ੍ਹੋ : ਅਦਾਕਾਰ ਸਲਮਾਨ ਖ਼ਾਨ ਦੀ ਥ੍ਰੋ-ਬੈਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ, ਅਦਾਕਾਰਾ ਚਾਂਦਨੀ ਨਾਲ ਆ ਰਹੇ ਨਜ਼ਰ
ਕਿਉਂਕਿ ਰੋਜ਼ਾਨਾ ਕਸਰਤ ਕਰਨ ਦੇ ਨਾਲ ਇੱਕ ਤਾਂ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ ਅਤੇ ਦੂਜਾ ਇਸ ਦੇ ਨਾਲ ਆਕਸੀਜ਼ਨ ਦਾ ਪੱਧਰ ਵੀ ਵੱਧਦਾ ਹੈ ।ਹਰ ਇਨਸਾਨ ਨੂੰ ਘੰਟਾ ਜਾਂ ਅੱਧਾ ਘੰਟਾ ਆਪਣੇ ਆਪ ਲਈ ਕੱਢਣਾ ਚਾਹੀਦਾ ਹੈ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ । ਇਸ ਤੋਂ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਗਰਮ ਪਾਣੀ ਦੇ ਨਾਲ ਇੱਕ ਤਾਂ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਦੂਜਾ ਇਨਫੈਕਸ਼ਨ ਦਾ ਖਤਰਾ ਘੱਟ ਰਹਿੰਦਾ ਹੈ ।

ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਜਾਂ ਫਿਰ ਚਾਹ ‘ਚ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ । ਕਿਉਂ ਕਿ ਤੁਲਸੀ ਦਾ ਸੇਵਨ ਕਰਨ ਦੇ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਅਤੇ ਇਹ ਐਂਟੀ ਬਾਇਟਿਕ ਦਾ ਕੰਮ ਕਰਦੀ ਹੈ । ਇਸ ਤੋਂ ਇਲਾਵਾ ਅਦਰਕ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ ।ਹਲਦੀ ਵਾਲਾ ਦੁੱਧ ਤੁਹਾਨੂੰ ਕੋਵਿਡ ਤੋਂ ਬਚਾਉਣ ਵਿੱਚ ਬਹੁਤ ਮਦਦ ਕਰੇਗਾ। ਹਲਦੀ ਵਾਲੇ ਦੁੱਧ ਵਿੱਚ ਔਸ਼ਧੀ ਗੁਣ ਹੁੰਦੇ ਹਨ। ਇਸ ਵਿੱਚ ਐਂਟੀਬਾਇਓਟਿਕ ਗੁਣ ਹੁੰਦੇ ਹਨ। ਜੋ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦਾ ਹੈ।ਇਸ ਦੇ ਨਾਲ ਹੀ ਰਾਤ ਨੂੰ ਸੌਣ ਵੇਲੇ ਗਰਮ ਦੁੱਧ ‘ਚ ਹਲਦੀ ਦਾ ਇਸਤੇਮਾਲ ਕਰਨਾ ਨਾ ਭੁੱਲੋ ।