ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਾ ਬੀਰ ਸਿੰਘ ਦਾ ਨਵਾਂ ਗੀਤ ‘ਮਿੱਟੀ ਦੇ ਪੁੱਤਰੋ ਵੇ’ ਹੋਇਆ ਰਿਲੀਜ਼

written by Shaminder | October 16, 2020

ਬੀਰ ਸਿੰਘ ਦੀ ਆਵਾਜ਼ ‘ਚ ਗੀਤ ‘ਮਿੱਟੀ ਦੇ ਪੁੱਤਰੋ ਵੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਕਿਰਤੀ ਕਿਸਾਨਾਂ ਦੀ ਗੱਲ ਕੀਤੀ ਹੈ । ਗੀਤ ਦੇ ਬੋਲ ਖੁਦ ਬੀਰ ਸਿੰਘ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਮੰਨਾ ਸਿੰਘ ਨੇ ।

bir singh bir singh

ਕਿਸਾਨਾਂ ਅਤੇ ਕਿਰਤੀ ਕਾਮਿਆਂ ਦੇ ਹੱਕਾਂ ਦੀ ਗੱਲ ਕਰਦੇ ਇਸ ਗੀਤ ‘ਚ ਬੀਰ ਸਿੰਘ ਨੇ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਮਾਂ ਸੋਚ ਕੇ ਚੱਲਣ ਦਾ ਹੈ ਕਿਉਂਕਿ ਬਾਰੂਦ ਦੇ ਢੇਰ ‘ਤੇ ਬੈਠ ਕੇ ਤੀਲੀ ਹੱਥ ‘ਚ ਨਾ ਲਵੋ । ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਚੱਲ ਰਿਹਾ ਹੈ ।

ਹੋਰ ਪੜ੍ਹੋ : ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਮਹਾਬੀਰ ਸਿੰਘ ਭੁੱਲਰ ਦੀ ਜ਼ਿੰਦਗੀ ’ਚ ਇਸ ਘਟਨਾ ਨੇ ਲਿਆਂਦਾ ਸੀ ਨਵਾਂ ਮੋੜ, ਫ਼ਿਲਮਾਂ ਦੇ ਨਾਲ ਨਾਲ ਪਿੰਡ ਭੁੱਲਰ ਵਿੱਚ ਕਰਦੇ ਹਨ ਖੇਤੀ

bir singh bir singh

ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਸਿਤਾਰੇ ਆਪੋ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ।

Bir singh song Bir singh song

ਬੀਤੇ ਦਿਨੀਂ ਹਰਭਜਨ ਮਾਨ ਸਣੇ ਹੋਰ ਕਈ ਕਲਾਕਾਰਾਂ ਨੇ ਧਰਨਾ ਦਿੱਤਾ ਸੀ ਅਤੇ ਹਰਭਜਨ ਮਾਨ, ਹਰਫ ਚੀਮਾ, ਹਰਜੀਤ ਹਰਮਨ ਸਣੇ ਕਈ ਕਲਾਕਾਰ ਧਰਨੇ ‘ਚ ਸ਼ਾਮਿਲ ਵੀ ਹੋ ਰਹੇ ਨੇ ਅਤੇ ਕਈ ਗਾਇਕਾਂ ਨੇ ਕਿਸਾਨਾਂ ਦੇ ਸਮਰਥਨ ‘ਚ ਅਤੇ ਖੇਤੀ ਬਿੱਲਾਂ ਦੇ ਵਿਰੋਧ ‘ਚ ਗੀਤ ਵੀ ਕੱਢੇ ਹਨ ਅਤੇ ਬੀਰ ਸਿੰਘ ਨੇ ਵੀ ਇਹ ਗੀਤ ਕੱਢ ਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ ।

 

You may also like