ਤਾਨੀਆ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ‘ਕਣਕਾਂ ਦੇ ਓਹਲੇ’ ‘ਚ ਆਉਣਗੇ ਨਜ਼ਰ, ਅਦਾਕਾਰਾ ਨੇ ਸ਼ੇਅਰ ਕੀਤਾ ਪੋਸਟਰ

written by Shaminder | January 17, 2023 04:34pm

ਤਾਨੀਆ (Tania) ਅਤੇ ਗੁਰਪ੍ਰੀਤ ਘੁੱਗੀ (Gurpreet Ghuggi) ਮੁੜ ਤੋਂ ਸਕਰੀਨ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ਇਹ ਦੋਵੇਂ ਕਲਾਕਾਰ ਮੁੜ ਤੋਂ ਨਵੀਂ ਫ਼ਿਲਮ ‘ਕਣਕਾਂ ਦੇ ਓਹਲੇ’ (Kanka De Ohle) ‘ਚ ਅਦਾਕਾਰੀ ਕਰਨਗੇ । ਜਿਸ ਦਾ ਇੱਕ ਪੋਸਟਰ ਅਦਾਕਾਰਾ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਨੇ ਇੱਕ ਛੋਟੀ ਜਿਹੀ ਬੱਚੀ ਨੂੰ ਫੜਿਆ ਹੋਇਆ ਹੈ ਅਤੇ ਉਹ ਸ਼ਖਸ ਉਸ ਨੂੰ ਆਪਣੀਆਂ ਬਾਹਾਂ ‘ਚ ਉਛਾਲ ਰਿਹਾ ਹੈ ।

inside image of tania

ਹੋਰ ਪੜ੍ਹੋ : ਗਾਇਕ ਕਾਕਾ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਇੱਕ ਆਟੋ ਡਰਾਈਵਰ ਤੋਂ ਕਿਵੇਂ ਬਣੇ ਕਾਮਯਾਬ ਗਾਇਕ

ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਤਾਨੀਆ ਅਤੇ ਕਿਸ਼ਤੂ ਕੇ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇੱਕ ਅਜਿਹੀ ਫ਼ਿਲਮ ਜਿਸਦੀ ਸਕਰਿਪਟ ਸਾਡੇ ਕੰਟੈਂਟ ਓਰੀਐਂਟਡ ਸਿਨੇਮਾਂ ਨੂੰ ਹੋਰ ਮਜ਼ਬੂਤ ਕਰੇਗੀ । ਜਿੱਥੇ ਸਾਊਥ ਆਪਣੀਆਂ ਫ਼ਿਲਮਾਂ ਦੇ ਕੰਟੈਂਟ ਦੇ ਨਾਲ ਏਨੀ ਅੱਗੇ ਜਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ? ਮੈਂ ਕਮਰਸ਼ੀਅਲ ਨਹੀਂ ਵੇਖੇ, ਬਸ ਸਕਰਿਪਟ ਦੇਖੀ… ਇੱਕ ਪਿਆਰੀ ਜਿਹੀ ਮੇਰੀ ਕੋਸ਼ਿਸ਼, ਜਿਸ ਨੂੰ ਤੁਹਾਡਾ ਪਿਆਰ ਹੋਰ ਵੱਡਾ ਕਰ ਸਕਦਾ ਹੈ’।

Tania , image From instagram

ਹੋਰ ਪੜ੍ਹੋ : ਸੋਨੂੰ ਸੂਦ ਨੇ ਘੇਰੇ ਅਕਸ਼ੇ ਦੇ ਦੋਸਤ, ਤੰਬਾਕੂ ਖਾਣ ‘ਤੇ ਇਸ ਤਰ੍ਹਾਂ ਲਗਾਈ ਕਲਾਸ, ਵੇਖੋ ਵੀਡੀਓ

ਤਾਨੀਆ ਨੇ ਅੱਗੇ ਲਿਖਿਆ ਕਿ ਨਾ ਤਾਂ ਇਹ ਪਿਓ ਧੀ ਦੀ ਕਹਾਣੀ ਹੈ ਅਤੇ ਨਾ ਹੀ ਆਸ਼ਕ ਮੁੰਡੇ ਕੁੜੀ ਦੀ, ਬਸ ਦਿਲ ਨੂੰ ਦਿਲ ਦੀ ਰਾਹ ਦੀ ਹੈ’।ਫਿਲਮ ਦਾ ਨਿਰਦੇਸ਼ਨ ਤੇਜਿੰਦਰ ਸਿੰਘ ਦੁਆਰਾ ਕੀਤਾ ਗਿਆ ਹੈ, ਜਿਸ ਨੇ ਪਹਿਲਾਂ ਬਹੁਤ ਸਾਰੇ ਸੁਪਰਹਿੱਟ ਪੰਜਾਬੀ ਸੰਗੀਤ ਵੀਡੀਓਜ਼ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਈ ਪ੍ਰਮੁੱਖ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨਾਲ ਕੰਮ ਕੀਤਾ ਹੈ।

image Source : Instagram

ਫਿਲਮ ਨੂੰ ਗੁਰਜਿੰਦ ਮਾਨ ਨੇ ਲਿਖਿਆ ਹੈ, ਜੋ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਨਾਮਵਰ ਲੇਖਕ ਹਨ। ਫ਼ਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਹਾਲਾਂਕਿ ਇਸ ਦੀ ਰਿਲੀਜ਼ ਡੇਟ ਦਾ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ ।

 

View this post on Instagram

 

A post shared by TANIA (@taniazworld)

You may also like