ਤਨਿਸ਼ਕ ਕੌਰ ਤੇ ਕੁਲਬੀਰ ਝਿੰਜਰ ਨਾਲ ਸੰਗੀਤਕਾਰ ਆਰ ਗੁਰੂ ਲੈ ਕੇ ਆ ਰਹੇ ਨੇ ਗਾਣਾ, ਸ਼ਹਿਨਾਜ਼ ਗਿੱਲ ਵੀ ਆਵੇਗੀ ਨਜ਼ਰ

written by Aaseen Khan | December 02, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨੋਂ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਹਰ ਰੋਜ਼ ਹੀ ਕਈ ਗੀਤ ਰਿਲੀਜ਼ ਹੋ ਰਹੇ ਹਨ ਅਤੇ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਮਿਲ ਰਿਹਾ ਹੈ। ਹੁਣ ਇੱਕ ਹੋਰ ਕਲਾਕਾਰ ਗਾਇਕਾਂ ਦੀ ਲਿਸਟ 'ਚ ਸ਼ਾਮਿਲ ਹੋਣ ਜਾ ਰਿਹਾ ਹੈ ਜਿਸ ਦਾ ਗਾਇਕੀ 'ਚ ਨਾਮ ਤਾਂ ਕਾਫੀ ਸਮੇਂ ਤੋਂ ਹੈ ਪਰ ਇੱਕ ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ। ਜੀ ਹਾਂ ਸੰਗੀਤਕਾਰ ਆਰ ਗੁਰੂ ਹੁਣ ਆਪਣੀ ਆਵਾਜ਼ 'ਚ ਗਾਣਾ ਲੈ ਕੇ ਆ ਰਹੇ ਹਨ ਜਿਸ 'ਚ ਉਹਨਾਂ ਦਾ ਸਾਥ ਤਨਿਸ਼ਕ ਕੌਰ ਅਤੇ ਗਾਇਕ ਕੁਲਬੀਰ ਝਿੰਜਰ ਵੀ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਨਾਲ ਹੀ ਇਹਨਾਂ ਦਿਨਾਂ 'ਚ ਬਿੱਗ ਬੌਸ ਦੇ ਚਲਦਿਆਂ ਸੁਰਖੀਆਂ 'ਚ ਰਹਿਣ ਵਾਲੀ ਪੰਜਾਬੀ ਮਾਡਲ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਵੀ ਇਸ ਗੀਤ 'ਚ ਫ਼ੀਚਰ ਕੀਤਾ ਹੈ। ਗਾਣੇ ਦਾ ਨਾਮ ਕਸਮ ਖੁਦਾ ਦੀ ਹੈ ਜਿਸ ਦੇ ਬੋਲ ਕੁਲਬੀਰ ਝਿੰਜਰ ਅਤੇ ਕਮਲ ਧੂਰੀ ਨੇ ਲਿਖੇ ਹਨ। ਗਾਣੇ ਦਾ ਸੰਗੀਤ ਆਰ ਗੁਰੂ ਨੇ ਹੀ ਤਿਆਰ ਕੀਤਾ ਹੈ। ਜੱਸ ਰਿਕਾਰਡਜ਼ ਦੇ ਲੇਬਲ ਨਾਲ ਇਹ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਹੋਰ ਵੇਖੋ : ਰਿਲੀਜ਼ ਹੁੰਦੇ ਹੀ ਵੀਤ ਬਲਜੀਤ ਦਾ ‘ਕਾਲਾ ਗੀਤ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਦਾ ਜਿੱਤ ਰਿਹਾ ਹੈ ਦਿਲ ਆਰ ਗੁਰੂ ਇਸ ਤੋਂ ਪਹਿਲਾਂ ਪੰਜਾਬ ਦੇ ਵੱਡੇ ਗਾਇਕਾਂ ਦੇ ਗੀਤਾਂ ਨੂੰ ਸੰਗੀਤ ਨਾਲ ਸੁਪਰਹਿੱਟ ਬਣਾ ਚੁੱਕੇ ਹਨ। ਉਹ ਤਰਸੇਮ ਜੱਸੜ, ਕੁਲਬੀਰ ਝਿੰਜਰ, ਅਤੇ ਹਰਦੀਪ ਗਰੇਵਾਲ ਵਰਗੇ ਗਾਇਕਾਂ ਨਾਲ ਗਾਣੇ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹਨ ਜਾਂ ਨਹੀਂ।

0 Comments
0

You may also like