ਤਰਸੇਮ ਜੱਸੜ ਨੇ ਆਪਣੀ ਅਗਲੀ ਪੰਜਾਬੀ ਫ਼ਿਲਮ 'ਮੇਰਾ ਲੌਂਗ ਗਵਾਚਾ' ਦਾ ਕੀਤਾ ਐਲਾਨ

written by Pushp Raj | March 02, 2022

ਤਰਸੇਮ ਜੱਸੜ ਨੇ ਆਪਣੀ ਨਵੀਂ ਪੰਜਾਬੀ ਫ਼ਿਲਮ ਗਲਵਕੜੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਹ ਆਪਣੀ ਆਉਣ ਵਾਲੀ ਫ਼ਿਲਮ 'ਗਲਵੱਕੜੀ' ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੀ ਫ਼ਿਲਮ ਗਲਵਕੜੀ 8 ਅਪ੍ਰੈਲ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।ਤਰਸੇਮ ਜੱਸੜ ਹੁਣ 'ਮੇਰਾ ਲੌਂਗ ਗਵਾਚਾ' ਨਾਂਅ ਦੀ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਚੁੱਕੇ ਹਨ, ਜੋ ਕਿ ਇਸੇ ਸਾਲ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਵੇਗੀ।


ਜਿਵੇਂ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਸੈਲੇਬਸ ਆਪਣੀਆਂ ਨਵੀਆਂ ਫਿਲਮਾਂ ਦੀਆਂ ਰਿਲੀਜ਼ ਤਰੀਕਾਂ ਦਾ ਐਲਾਨ ਕਰ ਰਹੇ ਹਨ। ਹੁਣ ਤਰਸੇਮ ਜੱਸੜ ਨੇ ਵੀ ਆਪਣੀ ਨਵੀਂ ਬਾਰੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ।

ਤਰਸੇਮ ਜੱਸੜ ਦੀ ਇਸ ਨਵੀਂ ਫ਼ਿਲਮ ਦਾ ਨਾਂ ਹੈ 'ਮੇਰਾ ਲੌਂਗ ਗਵਾਚਾ'। ਇਸ ਫ਼ਿਲਮ ਦੀ ਸਟਾਰ ਕਾਸਟ ਬਾਰੇ ਜ਼ਿਆਦਾ ਕੁਝ ਵੀ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਤਰਸੇਮ ਜੱਸੜ ਵੱਲੋਂ ਸ਼ੇਅਰ ਕੀਤਾ ਗਿਆ ਪੋਸਟਰ ਇੱਕ ਰੋਮਾਂਟਿਕ ਡਰਾਮਾ ਵੱਲ ਸੰਕੇਤ ਕਰਦਾ ਹੈ। ਇਹ ਫ਼ਿਲਮ ਰੋਮਾਂਟਿਕ ਡਰਾਮਾ ਉੱਤੇ ਅਧਾਰਿਤ ਹੋ ਸਕਦੀ ਹੈ।


ਫ਼ਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਇਹ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਵੇਹਲੀ ਜਨਤਾ ਦੇ ਬੈਨਰ ਹੇਠ ਮਨਪ੍ਰੀਤ ਜੌਹਲ ਅਤੇ ਆਸ਼ੂ ਮੁਨੀਸ਼ ਸਾਹਨੀ ਦੁਆਰਾ ਨਿਰਮਿਤ ਹੈ। ਇਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

 

ਹੋਰ ਪੜ੍ਹੋ : Russia-Ukraine War: ਜੰਗ ਵਿਚਾਲੇ ਹਥਿਆਰ ਲੈ ਕੇ ਆਪਣੇ ਦੇਸ਼ ਨੂੰ ਬਚਾਉਣ ਲਈ ਅੱਗੇ ਆਈ ਸਾਬਕਾ ਮਿਸ ਯੂਕਰੇਨ

ਇਸੇ ਵਿਚਾਲੇ ਤਰਸੇਮ ਜੱਸੜ ਵਾਮਿਕਾ ਗੱਬੀ ਦੇ ਨਾਲ "ਗਲਵਕੜੀ" ਵਿੱਚ ਵੀ ਵਿਖਾਈ ਦੇਣਗੇ। ਇਹ ਫ਼ਿਲਮ ਦੋਹਾਂ ਦੇ ਪਹਿਲੇ ਸਹਿਯੋਗ ਨੂੰ ਵੀ ਦਰਸਾਉਂਦੀ ਹੈ। ਇਹ ਮੋਸਟ ਅਵੇਟਿਡ ਫ਼ਿਲਮ ਅਗਲੇ 8 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਇਸ ਤੋਂ ਇਲਾਵਾ ਤਰਸੇਮ ਜੱਸੜ ਪਹਿਲਾਂ ਹੀ ਆਪਣੇ ਗੀਤਾਂ ਦੇ ਨਾਲ-ਨਾਲ ਫਿਲਮਾਂ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਵਿੱਚ ਕਾਮਯਾਬ ਰਹੇ ਹਨ।

 

View this post on Instagram

 

A post shared by Tarsem Jassar (@tarsemjassar)

You may also like