ਸੋਸ਼ਲ ਮੀਡੀਆ ‘ਤੇ ਚਾਹ ਵੇਚਣ ਵਾਲੇ ਦਾ ਵੀਡੀਓ ਹੋਇਆ ਵਾਇਰਲ, ਖ਼ਾਸ ਅੰਦਾਜ਼ ‘ਚ ਵੇਚਦਾ ਹੈ ਚਾਹ

written by Shaminder | August 09, 2021

 ਸੋਸ਼ਲ ਮੀਡੀਆ ‘ਤੇ ਆਏ ਦਿਨ ਨਵੇਂ ਤੋਂ ਨਵੇਂ ਵੀਡੀਓ ਸਾਹਮਣੇ ਆਉਂਦੇ ਹਨ । ਇਨ੍ਹਾਂ ਵੀਡੀਓਜ਼ ਨੂੰ ਲੋਕਾਂ ਵੱਲੋਂ ਏਨਾਂ ਕੁ ਪਸੰਦ ਕੀਤਾ ਜਾਂਦਾ ਹੈ ਕਿ ਕੁਝ ਕੁ ਪਲਾਂ ‘ਚ ਹੀ ਇਹ ਵੀਡੀਓ ਸਾਰੇ ਦੇਸ਼ ‘ਚ ਫੈਲ ਜਾਂਦੇ ਹਨ । ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਇੱਕ ਚਾਹ ਬਨਾਉਣ ਵਾਲੇ ਦਾ । ਇਸ ਵੀਡੀਓ ‘ਚ ਇੱਕ ਸ਼ਖਸ ਅਨੋਖੇ ਅੰਦਾਜ਼ ‘ਚ ਚਾਹ ਵੇਚਦਾ ਹੋਇਆ ਵਿਖਾਈ ਦੇ ਰਿਹਾ ਹੈ ।

Tea Maker ,,,-min Image From FB Page

ਹੋਰ ਪੜ੍ਹੋ : ਪ੍ਰੇਮ ਚੋਪੜਾ ਨੇ ਵੱਖਰੇ ਅੰਦਾਜ਼ ਵਿੱਚ ਦਿੱਤੀ ਨੀਰਜ ਚੋਪੜਾ ਨੂੰ ਵਧਾਈ, ਵੀਡੀਓ ਦੇਖ ਕੇ ਤੁਹਾਡਾ ਵੀ ਹੋ ਜਾਵੇਗਾ ਦਿਲ ਖੁਸ਼ 

Tea Maker ,,-min Image From FB Page

ਕਿਸ਼ੋਰ ਕੁਮਾਰ ਦੀਆਂ ਸਦਾਬਹਾਰ ਧੁਨਾਂ ‘ਤੇ ਚਾਹ ਵੇਚਣ ਵਾਲਾ ਇਹ ਸ਼ਖਸ ਕੋਲਕਾਤਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਦਾ ਨਾਮ ਪਲਟਨ ਨਾਗ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ਖਸ ਕਿਸ਼ੋਰ ਕੁਮਾਰ ਦੇ ਗੀਤਾਂ ‘ਤੇ ਲਿਪ ਸਿੰਕ ਕਰਦਾ ਵਿਖਾਈ ਦੇ ਰਿਹਾ ਹੈ, ਪਰ ਅਜਿਹਾ ਨਹੀਂ ਹੈ। ਇਸ ਸ਼ਖਸ ਦੀ ੳੁੱਤਰੀ ਕੋਲਕਾਤਾ ਦੇ ਬੇਨਿਆਟੋਲਾ ‘ਚ ਚਾਹ ਦੀ ਦੁਕਾਨ ਹੈ ।

Tea Maker -min Image From FB Page

ਜਿੱਥੇ ਸਵੇਰੇ ਅਤੇ ਸ਼ਾਮ ਗ੍ਰਾਹਕ ਚਾਹ ਦੀਆਂ ਚੁਸਕੀਆਂ ਲੈਣ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਸੁਣਨ ਦੇ ਲਈ ਪਹੁੰਚਦੇ ਹਨ । ਬੀਤੇ ਦਿਨ ਇਸ ਸ਼ਖਸ ਨੇ ਕਿਸ਼ੋਰ ਕੁਮਾਰ ਦੇ ਜਨਮ ਦਿਨ ‘ਤੇ ਇੱਕ ਟੀ-ਸ਼ਰਟ ਵੀ ਪਾਈ ਸੀ, ਜਿਸ ‘ਤੇ ਮਰਹੂਮ ਗਾਇਕ ਕਿਸ਼ੋਰ ਕੁਮਾਰ ਦੀ ਤਸਵੀਰ ਬਣੀ ਹੋਈ ਹੈ ਅਤੇ ਇਸ ਵੀਡੀਓ ਨੂੰ ਵੀ ਕਿਸ਼ੋਰ ਕੁਮਾਰ ਦੇ ਜਨਮ ਦਿਨ ‘ਤੇ ਹੀ ਸਾਂਝਾ ਕੀਤਾ ਗਿਆ ਸੀ ।

0 Comments
0

You may also like