ਪਲਾਜ਼ੋ ਗੀਤ ਤੋਂ ਹਿੱਟ ਹੋਏ ਸ਼ਿਵਜੋਤ ਲੈ ਕੇ ਆ ਰਹੇ ਹਨ ਇੱਕ ਹੋਰ ਗੀਤ, ਵੇਖੋ ਟੀਜ਼ਰ

Written by  Gourav Kochhar   |  May 21st 2018 11:12 AM  |  Updated: May 21st 2018 11:12 AM

ਪਲਾਜ਼ੋ ਗੀਤ ਤੋਂ ਹਿੱਟ ਹੋਏ ਸ਼ਿਵਜੋਤ ਲੈ ਕੇ ਆ ਰਹੇ ਹਨ ਇੱਕ ਹੋਰ ਗੀਤ, ਵੇਖੋ ਟੀਜ਼ਰ

ਆਪਣੇ ਗੀਤ ਪਲਾਜ਼ੋ ਨਾਲ ਧੂਮਾਂ ਪਾਉਣ ਵਾਲਾ ਗਾਇਕ ਸ਼ਿਵਜੋਤ ਆਪਣਾ ਇਕ ਹੋਰ ਗੀਤ ਲੈ ਕੇ ਆ ਰਿਹਾ ਹੈ ਜਿਸਦਾ ਨਾਮ ਹੈ "ਆਈ ਕੈੰਡੀ", ਇਹ ਗੀਤ ਕਲ ਰਿਲੀਜ਼ ਹੋਵੇਗਾ | ਗੀਤ ਦੇ ਬੋਲ ਸ਼ਿਵਜੋਤ ਦੇ ਹੀ ਲਿਖੇ ਹੋਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੀਪ ਮਨੀ ਨੇ | ਸ਼ਿਵਜੋਤ Shivjot ਨੇ ਇਸਤੋਂ ਪਹਿਲਾਂ ਗੀਤ ਪਲਾਜ਼ੋ ਨਾਲ ਹਰ ਇੱਕ ਪੰਜਾਬੀ ਦਾ ਦਿਲ ਜਿਤਿਆ ਸੀ ਪਰ ਉਸ ਗੀਤ ਵਿਚ ਕੁਲਵਿੰਦਰ ਬਿੱਲਾ ਨੇ ਵੀ ਆਪਣੀ ਆਵਾਜ਼ ਦਿੱਤੀ ਸੀ |

ਪਰ ਇਸ ਗੀਤ ਵਿਚ ਜਾਪਦਾ ਹੈ ਕਿ ਸ਼ਿਵਜੋਤ ਇਕੱਲੇ ਹੀ ਇਸ ਗੀਤ ਨੂੰ ਗਾਉਣਗੇ | ਤੁਹਾਡੀ ਜਾਣਕਾਰੀ ਲਈ ਦਸ ਦਈਏ ਕਿ ਕੁਲਵਿੰਦਰ ਬਿੱਲਾ ਅਤੇ ਸ਼ਿਵਜੋਤ ਅੱਜ ਕਲ ਲਾਈਵ ਸ਼ੋਅ ਵਿਚ ਵਿਅਸਤ ਹਨ | ਜੀ ਹਾਂ ਉਨ੍ਹਾਂ ਦੇ ਸ਼ੋਅ ਚੱਲ ਰਹੇ ਹਨ ਅਮਰੀਕਾ ਦੀ ਧਰਤੀ 'ਤੇ ਅਤੇ ਉਨ੍ਹਾਂ ਨਾਲ ਸ਼ੋਅ ਕਰ ਰਹੇ ਹਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਹੋਰ ਮਸ਼ਹੂਰ ਪੰਜਾਬੀ ਗਾਇਕ ਅਮਨ ਹਾਇਰ, ਰੁਪਾਲੀ ਅਤੇ ਰਾਜਵੀਰ ਜਵੰਦਾ Rajvir Jawanda | ਕਲ ਹੀ ਉਨ੍ਹਾਂ ਦਾ ਇੱਕ ਸ਼ੋਅ ਕੈਲੀਫੋਰਨੀਆ ਦੇ ਇੱਕ ਸ਼ਹਿਰ ਵਿਚ ਹੋਇਆ ਜਿੱਥੇ ਬਹੁਤ ਸਾਰੇ ਪੰਜਾਬੀਆਂ ਨੇ ਆ ਕੇ ਭੰਗੜੇ ਪਾਏ | ਆਪਣੇ ਸ਼ੋਅ ਵਿਚ ਵਿਅਸਤ ਹੋਣ ਦੇ ਬਾਵਜ਼ੂਦ ਸ਼ਿਵਜੋਤ Shivjot ਆਪਣੇ ਕਲ ਆਉਣ ਵਾਲੇ ਗੀਤ ਦੀ ਪ੍ਰੋਮੋਸ਼ਨ ਸੋਸ਼ਲ ਮੀਡਿਆ ਤੇ ਕਰ ਰਹੇ ਹਨ | ਹਾਲ ਹੀ ਵਿਚ ਉਨ੍ਹਾਂ ਨੇ ਇਸ ਗੀਤ ਦਾ ਟੀਜ਼ਰ ਸਾਂਝਾ ਕਿੱਤਾ ਜਿਸ ਵਿਚ ਸ਼ਿਵਜੋਤ ਰਾਸ਼ਾਲੀਕ ਦੇ ਨਾਲ ਫ਼ੀਚਰ ਕਰ ਰਹੇ ਹਨ |

https://www.youtube.com/watch?v=lmtnNaz9bts&feature=youtu.be

shivjot

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network