ਨਿਮਰਤ ਖਹਿਰਾ ਦੀ ਆਵਾਜ਼ ‘ਚ ‘ਮੂਲ ਮੰਤਰ’ ਦਾ ਟੀਜ਼ਰ ਰਿਲੀਜ਼

written by Shaminder | November 01, 2021

ਨਿਮਰਤ ਖਹਿਰਾ (Nimrat Khaira ) ਜਿਸਨੇ ਕਿ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਹੁਣ ਜਲਦ ਹੀ ਉਹ ਆਪਣੇ ਨਵੇਂ ਟ੍ਰੈਕ ਦੇ ਨਾਲ ਹਾਜ਼ਰ ਹੋਵੇਗੀ । ‘ਮੂਲ ਮੰਤਰ’ (Mool Mantar) ਨਾਂਅ ਦੇ ਟਾਈਟਲ ਹੇਠ ਆਉਣ ਵਾਲੇ ਇਸ ਟ੍ਰੈਕ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਦੇਸੀ ਕਰਿਊ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਟ੍ਰੈਕ ਦਾ ਸੰਗੀਤ ਦੇਸੀ ਕਰਿਊ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਪਹਿਲਾ ਮੌਕਾ ਹੈ ਜਦੋਂ ਨਿਮਰਤ ਖਹਿਰਾ ਧਾਰਮਿਕ ਰੰਗ ‘ਚ ਰੰਗੀ ਹੋਈ ਨਜ਼ਰ ਆਏਗੀ ।

Nimrat khaira ,, image From nimrat khaira mool mantar

ਹੋਰ ਪੜ੍ਹੋ : ਕਮਜ਼ੋਰ ਦਿਲ ਵਾਲੇ ਨਾ ਵੇਖਣ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਹਰ ਕਿਸੇ ਨੂੰ ਡਰਾ ਰਹੀ ਅਦਾਕਾਰਾ ਦੀ ਸਮਾਈਲ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਹਿੱਟ ਗੀਤ ਇੰਗਡਸਟਰੀ ਨੂੰ ਦੇ ਚੁੱਕੀ ਹੈ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹੈ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ ।

Nimrat Khaira image From nimrat khaira mool mantar

ਜਲਦ ਹੀ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਵਿਖਾਈ ਦੇਵੇਗੀ । ਇਸ ਤੋਂ ਇਲਾਵਾ ਉਹ ਫ਼ਿਲਮ
‘ਸੌਂਕਣ ਸੌਂਕਣੇ’ ‘ਚ ਵੀ ਨਜ਼ਰ ਆਏਗੀ । ਨਿਮਰਤ ਖਹਿਰਾ ਨੇ ਫ਼ਿਲਮ ‘ਅਫਸਰ’, ‘ਲਾਹੌਰੀਏ’, ‘ਚੱਲ ਮੇਰਾ ਪੁੱਤ’ ‘ਚ ਵੀ ਨਜ਼ਰ ਆ ਚੁੱਕੀ ਹੈ ।ਜਲਦ ਹੀ ਉਹ ਫ਼ਿਲਮ ‘ਲੱਕ ਟੁਨੂ ਟੁਨੂ’, ‘ਜੋੜੀ’ ‘ਚ ਨਜ਼ਰ ਆਏਗੀ । ਮੂਲ ਮੰਤਰ ਟਾਈਟਲ ਹੇਠ ਆਉਣ ਵਾਲਾ ਇਹ ਟ੍ਰੈਕ ੨ ਨਵੰਬਰ ਨੂੰ ਰਿਲੀਜ਼ ਹੋਵੇਗਾ ।ਨਿਮਰਤ ਖਹਿਰਾ ਨੂੰ ਉਨ੍ਹਾਂ ਦੀ ਬਿਹਤਰੀਨ ਗਾਇਕੀ ਦੇ ਲਈ ਕਈ ਸਨਮਾਨ ਵੀ ਮਿਲ ਚੁੱਕੇ ਹਨ ।

You may also like