ਜੱਗੀ ਖਰੌੜ ਦਾ ਚੱਲ ਗਿਆ ਹੈ 'ਤੀਰ ਤੁੱਕਾ',ਵੇਖੋ ਵੀਡੀਓ 

Written by  Shaminder   |  August 07th 2019 11:42 AM  |  Updated: August 07th 2019 11:42 AM

ਜੱਗੀ ਖਰੌੜ ਦਾ ਚੱਲ ਗਿਆ ਹੈ 'ਤੀਰ ਤੁੱਕਾ',ਵੇਖੋ ਵੀਡੀਓ 

ਜੱਗੀ ਖਰੌੜ ਦਾ ਨਵਾਂ ਗੀਤ 'ਤੀਰ ਤੁੱਕਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਜੱਗੀ ਖਰੌੜ ਨੇ ਅੱਜ ਦੇ ਗਾਇਕਾਂ ਦੀ ਗਾਇਕੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਿੰਨਾਂ ਕੁ ਗਾਣਾ ਆਉਂਦਾ ਹੈ ਓਨਾ ਕੁ ਹੀ ਗਾਵਾਂਗੇ । ਜੇ ਤੁੱਕਾ ਲੱਗ ਗਿਆ ਤਾਂ ਠੀਕ ਹੈ । ਇਸ ਗੀਤ ਦੇ ਬੋਲ ਦੀਦਾਰ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਰੌਕਸ ਨੇ । ਇਸ ਗੀਤ 'ਚ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੱਗੀ ਖਰੌੜ ਨੇ ਕਈ ਗਾਇਕਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸੁਰਾਂ ਦੀ ਸਮਝ ਨਾਂ ਹੋਣ ਦੇ ਬਾਵਜੂਦ ਗਾਇਕੀ 'ਚ ਹੱਥ ਅਜ਼ਮਾਉਂਦੇ ਹਨ ।

ਹੋਰ ਵੇਖੋ:ਜੱਗੀ ਖਰੌੜ ਦੇ ਨਵੇਂ ਗੀਤ ‘ਤੀਰ ਤੁੱਕਾ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਐਕਸਕਲੁਸਿਵ ਚਲਾਇਆ ਜਾ ਰਿਹਾ ਹੈ ਅਤੇ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।ਜੱਗੀ ਖਰੌੜ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਗੀਤ ਗਾਏ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

https://www.instagram.com/p/B0sqGUyBWBZ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network