ਤੇਜਸਵੀ ਪ੍ਰਕਾਸ਼ ਦਾ ਆਡੀਸ਼ਨ ਵੀਡੀਓ ਹੋਇਆ ਵਾਇਰਲ, ਪੰਜਾਬੀ ਲੁੱਕ ‘ਚ ਨਜ਼ਰ ਆਈ ਅਦਾਕਾਰਾ
ਤੇਜਸਵੀ ਪ੍ਰਕਾਸ਼ ਦਾ ਆਡੀਸ਼ਨ ਵੀਡੀਓ ਹੋਇਆ ਵਾਇਰਲ, ਪੰਜਾਬੀ ਲੁੱਕ ‘ਚ ਨਜ਼ਰ ਆਈ ਅਦਾਕਾਰਾ
‘ਬਿੱਗ ਬੌਸ 15’ ਦੀ ਵਿਨਰ ਬਣਨ ਤੋਂ ਬਾਅਦ ਤੇਜਸਵੀ ਪ੍ਰਕਾਸ਼ ਦੀ ਫੈਨ ਫਾਲਵਿੰਗ ‘ਚ ਦੋਗੁਣਾ ਵੱਧਾ ਹੋ ਗਿਆ ਹੈ। ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਹੀਆਂ ਹਨ। ਏਨੀਂ ਦਿਨੀਂ ਅਦਾਕਾਰਾ ਨਾਗਿਨ 6 ‘ਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼
image From Instagram
ਤੇਜਸਵੀ ਨੇ ਸਵਰਾਗਿਨੀ, ਸਿਲਸਿਲਾ ਬਦਲਤੇ ਰਿਸ਼ਤਿਆਂ ਕਾ, ਰਿਸ਼ਤਾ ਲਿਖੇਗੇ ਹਮ ਨਯਾ ਅਤੇ ਅਬ ਨਾਗਿਨ 6 ਵਰਗੇ ਸ਼ੋਅਜ਼ ਵਿੱਚ ਇੱਕ ਅਭਿਨੇਤਰੀ ਵਜੋਂ ਆਪਣੀ ਯੋਗਤਾ ਸਾਬਿਤ ਕੀਤੀ ਹੈ। ਪ੍ਰਸ਼ੰਸਕਾਂ ਨੂੰ ਤੇਜਸਵੀ ਦਾ ਹਰ ਅਵਤਾਰ ਪਸੰਦ ਆਉਂਦਾ ਹੈ। ਅਜਿਹੇ ‘ਚ ਤੇਜਸਵੀ ਪ੍ਰਕਾਸ਼ ਦਾ ਇੱਕ ਆਡੀਸ਼ਨ ਕਲਿੱਪ ਵਾਇਰਲ ਹੋ ਰਿਹਾ ਹੈ। ਉਸ ਦੇ ਪ੍ਰਸ਼ੰਸਕ ਉਸ ਦੇ ਆਡੀਸ਼ਨ ਕਲਿੱਪ ਨੂੰ ਲੈ ਕੇ ਖੂਬ ਤਾੜੀਆਂ ਮਾਰ ਰਹੇ ਹਨ।
image From Instagram
ਆਡੀਸ਼ਨ ਕਲਿੱਪ ਨੂੰ ਬਾਲੀਵੁੱਡ ਆਡੀਸ਼ਨ ਨਾਮ ਦੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਗਿਆ ਹੈ। ਉਨ੍ਹਾਂ ਨੇ ਕਈ ਸਾਲ ਪਹਿਲਾਂ ਕਲਿੱਪ ਸ਼ੇਅਰ ਕੀਤੀ ਸੀ ਪਰ ਹੁਣ ਕਲਿੱਪ ਵਾਇਰਲ ਹੋ ਰਹੀ ਹੈ। ਤੇਜਸਵੀ ਪ੍ਰਕਾਸ਼ ਨੀਲੇ ਰੰਗ ਦੇ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਤੇ ਮੋਨੋਲੋਗ ਦਿੰਦੇ ਹੋਏ ਨਜ਼ਰ ਆ ਰਹੀਹੈ। ਇਸ ਵੀਡੀਓ ਚ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ। ਕਲਿੱਪ ਲਗਭਗ 1:45 ਸਕਿੰਟ ਲੰਬੀ ਹੈ। ਆਪਣੇ ਕਿਰਦਾਰ ਵਿੱਚ ਤੇਜਸਵੀ ਇੱਕ ਕਾਲਪਨਿਕ ਅੰਕਲ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਸਦੀ ਆਡੀਸ਼ਨ ਟੇਪ ਬਹੁਤ ਵਧੀਆ ਹੈ, ਉਸ ਕੋਲ ਅਦਾਕਾਰੀ ਦਾ ਸੁਭਾਅ ਹੈ।
image From Instagram
ਤੇਜਸਵੀ ਪ੍ਰਕਾਸ਼ ਨੇ ਨਾਗਿਨ 6 ਤੋਂ ਪ੍ਰਥਾ ਦੇ ਰੂਪ ਵਿੱਚ ਦਿਲ ਜਿੱਤ ਲਿਆ ਹੈ। ਤੇਜਸਵੀ ਪ੍ਰਕਾਸ਼ ਖਤਰੋਂ ਕੇ ਖਿਲਾੜੀ ਅਤੇ ਬਿੱਗ ਬੌਸ 15 ਵਰਗੇ ਰਿਐਲਿਟੀ ਟੀਵੀ ਸ਼ੋਅਜ਼ ਦਾ ਵੀ ਹਿੱਸਾ ਰਹਿ ਚੁੱਕੀ ਹੈ। ਬਿੱਗ ਬੌਸ ਦੌਰਾਨ ਹੀ ਤੇਜਸਵੀ ਤੇ ਕਰਨ ਕੁੰਦਰਾ ਦੀ ਦੋਸਤੀ ਹੋਈ ਹੈ। ਪ੍ਰਸ਼ੰਸਕ ਨੇ ਦੋਵਾਂ ਨੂੰ ਪਿਆਰ ਨਾਲ ਤੇਜਰੰਨ ਦੀ ਜੋੜੀ ਦਾ ਨਾਮ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਤੇਜਸਵੀ ਪ੍ਰਕਾਸ਼ ਦੀ ਚੰਗੀ ਫੈਨ ਫਾਲਵਿੰਗ ਹੈ।
ਹੋਰ ਪੜ੍ਹੋ : ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- 'ਲਾਈਫ ਲਾਈਨ'
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
