ਤੇਲਗੂ ਅਦਾਕਾਰਾ ਗਾਇਤਰੀ ਦੀ ਸੜਕ ਹਾਦਸੇ 'ਚ ਮੌਤ, ਫੈਨਜ਼ 'ਚ ਛਾਈ ਸੋਗ ਲਹਿਰ

written by Pushp Raj | March 21, 2022

ਅੱਜ ਸਵੇਰੇ ਹੀ ਟੌਲੀਵੁੱਡ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ। ਤੇਲਗੂ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗਾਇਤਰੀ ਉਰਫ ਡੌਲੀ ਡੀ ਕਰੂਜ਼ (Gayathri aka Dolly D Cruze) ਦਾ ਦੇਹਾਂਤ ਹੋ ਗਿਆ। ਖਬਰਾਂ ਮੁਤਾਬਕ ਗਾਇਤਰੀ ਦੀ ਮੌਤ ਸੜਕ ਹਾਦਸੇ ਕਾਰਨ ਹੋਈ ਹੈ। ਗਾਇਤਰੀ ਦੇ ਫੈਨਜ਼ ਵਿੱਚ ਸੋਗ ਦੀ ਲਹਿਰ ਹੈ।

image source twitter

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਘਟਨਾ ਹੋਲੀ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ। ਤੇਲਗੂ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗਾਇਤਰੀ ਉਰਫ ਡੌਲੀ ਡੀ ਕਰੂਜ਼ ਦੀ 26 ਸਾਲ ਦੀ ਉਮਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਆਪਣੀ ਦੋਸਤ ਨਾਲ ਘਰ ਵਾਪਿਸ ਪਰਤ ਰਹੀ ਸੀ।

Actress Gayathri aka Dolly D Cruz dies in car accident
ਗਾਇਤਰੀ ਜਿਸ ਕਾਰ 'ਚ ਸਫ਼ਰ ਕਰ ਰਹੀ ਸੀ, ਉਹ ਹੈਦਰਾਬਾਦ ਦੇ ਗਾਚੀਬੋਵਲੀ ਇਲਾਕੇ 'ਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਸ਼ੁੱਕਰਵਾਰ 18 ਮਾਰਚ ਨੂੰ ਹੋਲੀ ਮਨਾਉਣ ਤੋਂ ਬਾਅਦ ਆਪਣੇ ਦੋਸਤ ਰਾਠੌਰ ਨਾਲ ਘਰ ਪਰਤ ਰਹੀ ਸੀ। ਰਾਠੌਰ ਕਾਰ ਚਲਾ ਰਿਹਾ ਸੀ।

ਹੋਰ ਪੜ੍ਹੋ : 'ਦਿ ਕਸ਼ਮੀਰ ਫਾਈਲਸ' ਨੇ ਬਣਾਇਆ ਨਵਾਂ ਰਿਕਾਰਡ, ਕਮਾਈ 'ਚ ਕੀਤਾ 300 ਕਰੋੜ ਦਾ ਅੰਕੜਾ ਪਾਰ

ਖਬਰਾਂ ਮੁਤਾਬਕ ਇਸ ਹਾਦਸੇ 'ਚ ਰਾਠੌਰ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਡਿਵਾਈਡਰ ਨਾਲ ਟਕਰਾਉਣ ਤੋਂ ਪਹਿਲਾਂ ਕਾਰ ਬੇਕਾਬੂ ਹੋ ਕੇ ਪਲਟ ਗਈ ਸੀ। ਜਦੋਂ ਰਾਹਗੀਰਾਂ ਵੱਲੋਂ ਗਾਇਤਰੀ ਤੇ ਰਾਠੌਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

image source twitter

ਗਾਇਤਰੀ ਉਰਫ ਡੌਲੀ ਡੀ'ਕਰੂਜ਼ ਨੇ ਸ਼ੁਰ ਵਿੱਚ ਆਪਣੇ ਗਲੈਮਰਸ ਇੰਸਟਾਗ੍ਰਾਮ ਪੋਸਟਾਂ ਤੋਂ ਇਲਾਵਾ, ਆਪਣੇ YouTube ਚੈਨਲ, ਜਲਸਾ ਰਾਇਡੂ ਦੇ ਨਾਲ ਮਸ਼ਹੂਰ ਹੋ ਗਈ ਸੀ। ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਤੋਂ ਬਾਅਦ ਉਸ ਨੂੰ ਵੈੱਬ ਸੀਰੀਜ਼ 'ਮੈਡਮ ਸਰ ਮੈਡਮ ਅੰਤੇ' 'ਚ ਕੰਮ ਕਰਨ ਦਾ ਆਫਰ ਮਿਲਿਆ। ਉਹ ਕਈ ਸ਼ਾਰਟ ਫਿਲਮਾਂ ਵਿੱਚ ਵੀ ਨਜ਼ਰ ਆਈ। ਉਸ ਦੀ ਅਚਾਨਕ ਮੌਤ ਨੇ ਸੋਸ਼ਲ ਮੀਡੀਆ ਦੀ ਦੁਨੀਆ ਦੇ ਨਾਲ-ਨਾਲ ਤੇਲਗੂ ਫਿਲਮ ਇੰਡਸਟਰੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਉਸ ਦੇ ਫੈਨਜ਼ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਗਾਇਤਰੀ ਹੁਣ ਇਸ ਦੁਨੀਆ 'ਚ ਨਹੀਂ ਹੈ।

You may also like