ਕੁਲਵਿੰਦਰ ਬਿੱਲਾ ਤੇ ਗਾਇਕ ਚੇਤਨ ਇਸ ਚੀਜ਼ ਤੋਂ ਪਾਉਣਾ ਚਾਹੁੰਦੇ ਹਨ ਆਜ਼ਾਦੀ

written by Rupinder Kaler | January 10, 2020

ਗਾਇਕ ਕੁਲਵਿੰਦਰ ਬਿੱਲਾ ਤੇ ਚੇਤਨ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ ।‘ਤੇਰੇ ਲਾਰੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲੇ ਕਾਫੀ ਪਸੰਦ ਕਰ ਰਹੇ ਹਨ, ਕਿਉਂਕਿ ਇਹ ਗਾਣਾ ਟੁੱਟੇ ਆਸ਼ਕ ਤੇ ਧੋਖੇਬਾਜ਼ ਮਸ਼ੂਕ ਦੀ ਕਹਾਣੀ ਨੂੰ ਬਾਖੂਬੀ ਬਿਆਨ ਕਰਦਾ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਯੂਟਿਊਬ ’ਤੇ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । https://www.instagram.com/p/B7GyeKLBX-p/ ਗਾਣੇ ਦੇ ਬੋਲ Raas ਨੇ ਲਿਖੇ ਹਨ ਤੇ ਮਿਊਜ਼ਿਕ ਅਕਾਸ਼ ਜੰਡੂ ਨੇ ਤਿਆਰ ਕੀਤਾ ਹੈ ।ਇਸ ਗਾਣੇ ਵਿੱਚ ਅਰੂਸ਼ੀ ਸ਼ਰਮਾ ਫੀਮੇਲ ਆਰਟਿਸਟ ਦੇ ਤੌਰ ਤੇ ਨਜ਼ਰ ਆਈ ਹੈ । ਗੀਤ ਦੀ ਵੀਡੀਓ Frame Singh ਦੇ ਨਿਰਦੇਸ਼ਨ ਵਿੱਚ ਬਣਾਈ ਗਈ ਹੈ । https://www.instagram.com/p/B7ItoHcBNke/ ਚੇਤਨ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਵਾਲੇ ਕਈ ਹਿੱਟ ਗਾਣੇ ਦਿੱਤੇ ਹਨ । ਜਿੰਨ੍ਹਾਂ ਵਿੱਚੋਂ ‘ਸਕੂਨ’ ਤੇ ਉਮੀਦਾਂ ਸਭ ਤੋਂ ਵੱਧ ਸੁਣੇ ਜਾਣ ਵਾਲੇ ਗਾਣੇ ਹਨ । https://www.instagram.com/p/BxiVx-0hDRL/

0 Comments
0

You may also like