ਧਰਨੇ ‘ਤੇ ਪਹੁੰਚਣ ਲਈ 60 ਸਾਲ ਦਾ ਬਜ਼ੁਰਗ ਦੌੜ ਕੇ ਜਾ ਰਿਹਾ

written by Shaminder | December 18, 2020

ਦਿੱਲੀ ‘ਚ ਹੋ ਰਹੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਹਰ ਕੋਈ ਆਪਣਾ ਸਮਰਥਨ ਦੇ ਰਿਹਾ ਹੈ । ਇਸ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ 60  ਸਾਲ ਦੇ ਬਜ਼ੁਰਗ ਜੋਗਿੰਦਰ ਸਿੰਘ ਦੌੜ ਕੇ ਜਾ ਰਹੇ ਹਨ । ਹੱਥਾਂ ‘ਚ ਕਿਸਾਨ ਏਕਤਾ ਦਾ ਝੰਡਾ ਲਈ ਇਹ ਕਿਸਾਨ 16 ਦਸੰਬਰ ਨੂੰ ਆਪਣੇ ਪਿੰਡ ਤੋਂ ਦਿੱਲੀ ਲਈ ਰਵਾਨਾ ਹੋਏ ਹਨ । farmer protest ਇਸ ਦਾ ਇੱਕ ਵੀਡੀਓ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ‘ਕਿਹਨੂੰ ਕਿਹਨੂੰ ਰੋਕੋਗੇ ਇਹ ਸ਼ੇਰਾਂ ਦੀ ਕੌਮ ਹੈ, ਪਰਵਾਹ ਨਹੀਂ ਮੰਨਦੀ । ਜੀਓ ਬਜ਼ੁਰਗੋ ਇਹੀ ਹੌਸਲਾ ਸਾਡੇ ਅੰਦਰ ਜੋਸ਼ ਭਰਦਾ ਏ’। ਹੋਰ ਪੜ੍ਹੋ : ਕਿਸਾਨ ਪ੍ਰਦਰਸ਼ਨ ਦੌਰਾਨ ਤਿੰਨ ਹੋਰ ਕਿਸਾਨਾਂ ਦਾ ਦਿਹਾਂਤ, ਗਾਇਕ ਸਤਵਿੰਦਰ ਬੁੱਗਾ ਨੇ ਦਿੱਤੀ ਸ਼ਰਧਾਂਜਲੀ
farmers_protest ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦਾ ਕਿਸਾਨ ਪਿਛਲੇ ੨੩ ਦਿਨਾਂ ਤੋਂ ਕੌਮੀ ਰਾਜਧਾਨੀ ਦੀਆਂ ਬਰੂਹਾਂ ਤੇ ਪ੍ਰਦਰਸ਼ਨ ਕਰ ਰਿਹਾ ਹੈ। farmer-protest ਕਿਸਾਨਾਂ ਨੂੰ ਦੇਸ਼ ਦੇ ਵੱਖ-ਵੱਖ ਵਰਗਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਨੇ ਇਸ ਅੰਦੋਲਨ ਨੂੰ ਇੱਕ ਵੱਖਰੇ ਲੈਵਲ ਤੇ ਖੜ੍ਹਾ ਕਰ ਦਿੱਤਾ ਹੈ।

0 Comments
0

You may also like