ਬਿਮਾਰ ਪਤਨੀ ਨੂੰ ਮਰਨ ਲਈ ਛੱਡ ਕੇ ਚਲਾ ਗਿਆ ਸੀ ਇਹ ਅਦਾਕਾਰ, ਇੱਕ ਤੋਂ ਬਾਅਦ ਇੱਕ ਕੀਤੇ ਕਈ ਵਿਆਹ

written by Rupinder Kaler | October 13, 2021

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਕਿਸ਼ੋਰ ਕੁਮਾਰ (Kishore Kumar) ਦੀ ਅੱਜ ਬਰਸੀ ਹੈ । ਉਹਨਾਂ ਦਾ ਦਿਹਾਂਤ 13 ਅਕਤੂਬਰ 1987 ਨੂੰ ਹੋਇਆ ਸੀ । ਭਾਵੇਂ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਗਾਇਕੀ ਤੇ ਅਦਾਕਾਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਉਹਨਾਂ ਦਾ ਗਾਇਆ ਹੋਇਆ ਹਰ ਗਾਣਾ ਸੁਪਰਹਿੱਟ ਹੁੰਦਾ ਸੀ । ਉਹ ਫ਼ਿਲਮ ਦੇ ਸੈਟ ਤੋਂ ਲੈ ਕੇ ਨਿੱਜੀ ਜ਼ਿੰਦਗੀ ਵਿੱਚ ਬਹੁਤ ਹੀ ਮਨਮੌਜੀ ਇਨਸਾਨ ਸਨ । ਉਹਨਾਂ ਨੇ ਜ਼ਿੰਦਗੀ ਵਿੱਚ ਚਾਰ ਵਿਆਹ ਕੀਤੇ ।

ਹੋਰ ਪੜ੍ਹੋ :

ਸੰਨੀ ਲਿਓਨ ਨੇ ਪਤੀ ਡੈਨੀਅਲ ਨਾਲ ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ, ਛਾਈਆਂ ਸੋਸ਼ਲ ਮੀਡੀਆ ਉੱਤੇ

ਗਾਇਕਾ ਪਰਵੀਨ ਭਾਰਟਾ ਨੇ ਸ਼ੇਅਰ ਕੀਤੀਆਂ ਪਰਿਵਾਰ ਦੇ ਨਾਲ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਉਹਨਾਂ (Kishore Kumar) ਦੀ ਮੈਰਿਡ ਲਾਈਫ ਸਫਲ ਨਹੀਂ ਰਹੀ । ਉਹਨਾਂ ਦੀਆਂ ਚਾਰ ਪਤਨੀਆਂ ਵਿੱਚੋਂ ਉਹਨਾਂ ਦੀ ਪਤਨੀ ਲੀਨਾ ਚੰਦਾਰਵਕਰ ਹੀ ਜਿਉਂਦੀ ਹੈ, ਬਾਕੀ ਸਾਰੀਆਂ ਦੀ ਮੌਤ ਹੋ ਗਈ ਹੈ ਕਿਸ਼ੋਰ ਕੁਮਾਰ ਨੇ 27 ਦੀ ਮਧੂਬਾਲਾ ਨਾਲ ਧਰਮ ਬਦਲ ਕੇ ਵਿਆਹ ਕਰਵਾਇਆ ਸੀ । ਪਰ ਵਿਆਹ ਤੋਂ ਬਾਅਦ ਉਹਨਾਂ ਨੇ ਮਧੂਬਾਲਾ ਨੂੰ ਵੀ ਧੋਖਾ ਦਿੱਤਾ ਸੀ । ਮਧੂਬਾਲਾ ਦੀ ਭੈਣ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਮਧੂਬਾਲਾ ਬਿਮਾਰ ਸੀ ਤਾਂ ਅਸੀਂ ਇਲਾਜ਼ ਲਈ ਲੰਡਨ ਦੀ ਤਿਆਰੀ ਕਰ ਰਹੇ ਸੀ ।

ਇਸ ਦੌਰਾਨ ਕਿਸ਼ੋਰ ਕੁਮਾਰ (Kishore Kumar) ਨੇ ਉਹਨਾਂ ਨੂੰ ਪਰਪੋਜ਼ ਕਰ ਦਿੱਤਾ । ਪਿਤਾ ਜੀ ਚਾਹੁੰਦੇ ਸਨ ਕਿ ਮਧੂਬਾਲਾ ਪਹਿਲਾਂ ਆਪਣਾ ਇਲਾਜ਼ ਕਰਵਾਏ ਤੇ ਠੀਕ ਹੋ ਕੇ ਵਿਆਹ ਕਰਵਾਏ । ਪਰ ਦਿਲੀਪ ਕੁਮਾਰ ਤੋਂ ਮਿਲੇ ਧੋਖੇ ਕਰਕੇ ਉਹ ਏਨੀਂ ਗੁੱਸੇ ਵਿੱਚ ਸੀ ਕਿ ਉਸ ਨੇ ਉਸੇ ਦਿਨ ਕਿਸ਼ੋਰ ਕੁਮਾਰ ਨਾਲ ਵਿਆਹ ਕਰ ਲਿਆ । ਜਿਵਂੇ ਹੀ ਡਾਕਟਰਾਂ ਨੇ ਕਿਸ਼ੋਰ ਕੁਮਾਰ ਨੂੰ ਦੱਸਿਆ ਕਿ ਉਹ ਜ਼ਿਆਦਾ ਚਿਰ ਨਹੀਂ ਜੀਵੇਗੀ ਤਾਂ ਕਿਸ਼ੋਰ ਨੇ ਮੁੰਬਈ ਦੇ ਕਾਰਨਰ ਰੋਡ ਤੇ ਇੱਕ ਬੰਗਲਾ ਖਰੀਦਿਆ ਤੇ ਮਧੂਬਾਲਾ ਨੂੰ ਇੱਕ ਡਾਕਟਰ ਤੇ ਨਰਸ ਦੇ ਨਾਲ ਛੱਡ ਦਿੱਤਾ । ਚਾਰ ਮਹੀਨੇ ਵਿੱਚ ਇੱਕ ਵਾਰ ਮਿਲਣ ਲਈ ਆਉਂਦੇ ਸਨ । ਉਹਨਾਂ ਨੇ ਮਧੂਬਾਲਾ ਨੂੰ ਧੋਖਾ ਦਿੱਤਾ, ਉਹ ਚੰਗਾ ਪਤੀ ਨਹੀਂ ਸੀ ।

0 Comments
0

You may also like