ਮਲਾਇਕਾ ਅਰੋੜਾ ਦਾ ਵੱਡਾ ਖੁਲਾਸਾ, ਛੇਤੀ ਪੈਸੇ ਕਮਾਉਣ ਦੇ ਚੱਕਰ ਵਿੱਚ ਕਰ ਬੈਠੀ ਸੀ ਇਹ ਕੰਮ

written by Rupinder Kaler | August 23, 2021

ਮਲਾਇਕਾ ਅਰੋੜਾ (Malaika Arora)  ਨੂੰ ਮਾਡਲਿੰਗ ਦੀ ਦੁਨੀਆ ਵਿੱਚ ਆਏ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਇਸ ਸਫ਼ਰ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਕਈ ਖੁਲਾਸੇ ਕੀਤੇ ਹਨ । 90 ਦੇ ਦਹਾਕੇ ਵਿੱਚ ਉਹਨਾਂ ਲਈ ਵੀਡੀਓ ਜੌਕੀ ਦਾ ਆਪਸ਼ਨ ਸੀ ਪਰ ਉਹਨਾਂ ਨੂੰ ਇਸ ਲਈ ਚੁਣ ਵੀ ਲਿਆ ਗਿਆ । ਇਸ ਤੋਂ ਬਾਅਦ ਮਲਾਇਕਾ ਅਰੋੜਾ (Malaika Arora) ਨੇ ਮਾਡਲਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ । ਕਈ ਇਸ਼ਤਿਹਾਰਾਂ, ਐਲਬਮ ਦੇ ਗਾਣਿਆਂ ਜਿਵੇਂ ਗੁੜ ਨਾਲੋਂ ਇਸ਼ਕ ਮਿੱਠਾ ਵਿੱਚ ਨਜ਼ਰ ਆਈ ।

Pic Courtesy: Instagram

ਹੋਰ ਪੜ੍ਹੋ :

ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਦਾ ਟੀਜ਼ਰ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Pic Courtesy: Instagram

ਪਰ ਉਹਨਾਂ ਦੇ ਕਰੀਅਰ ਵਿੱਚ ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ 1998 ਵਿੱਚ ਸ਼ਾਹਰੁਖ ਖ਼ਾਨ ਦੀ ਫ਼ਿਲਮ ਦੇ ਗਾਣੇ ਵਿੱਚ ਉਸ ਨੇ ਛਈਆਂ ਛਈਆਂ ਕੀਤਾ । ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਮਲਾਇਕਾ (Malaika Arora)  ਨੇ ਦੱਸਿਆ ਕਿ ਉਹ ਛੇਤੀ ਪੈਸੇ ਕਮਾਉਣ ਦੀ ਚਾਹਤ ਵਿੱਚ ਮਾਡਲਿੰਗ ਦੀ ਦੁਨੀਆ ਵਿੱਚ ਆਈ ਸੀ ।

Pic Courtesy: Instagram

ਮਲਾਇਕਾ (Malaika Arora) ਨੇ ਦੱਸਿਆ ਕਿ ‘ਛੋਟੀ ਉਮਰ ਵਿੱਚ ਹੀ ਉਸ ਨੇ ਮਾਡਲਿੰਗ ਸ਼ੁਰੁ ਕੀਤੀ ਸੀ, ਇਹ ਕੰਮ ਬਹੁਤ ਔਖਾ ਤੇ ਚੁਣੌਤੀਪੂਰਨ ਸੀ । ਮੈਂ ਬਿਨਾਂ ਕਿਸੇ ਉਮੀਦ ਦੇ ਆਈ ਸੀ । ਮੈਨੂੰ ਲੱਗਿਆ ਕਿ ਇੱਥੇ ਬਹੁਤ ਛੇਤੀ ਪਾਕੇਟ ਮਨੀ ਬਨਾਉਣ ਦਾ ਸ਼ਾਨਦਾਰ ਮੌਕਾ ਹੈ । ਮੈਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਝ ਹੀ ਮੇਰਾ ਕਰੀਅਰ ਬਣ ਜਾਵੇਗਾ । ਉਦੋਂ ਤੋਂ ਲੈ ਕੇ ਹੁਣ ਤੱਕ ਇੰਡਸਟਰੀ ਵਿੱਚ ਬਹੁਤ ਬਦਲਾਅ ਆਏ ਹਨ, ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ’ ।

 

0 Comments
0

You may also like