ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਮਸ਼ਹੂਰ ਮਾਡਲ ਤੇ ਅਦਾਕਾਰ ਦੱਸੋ ਭਲਾ ਹੈ ਕੌਣ

written by Rupinder Kaler | October 12, 2021

ਮਾਡਲ ਤੇ ਅਦਾਕਾਰ ਮਿਲਿੰਦ ਸੋਮਨ (milind soman)  ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਨਾਲ ਲੋਕਾਂ ਦਾ ਧਿਆਨ ਖਿੱਚਣ ਵਿੱਚ ਹਮੇਸ਼ਾ ਕਾਮਯਾਬ ਰਹਿੰਦੇ ਹਨ । ਕਦੇ ਉਹ ਆਪਣੀਆਂ ਉਪਲੱਬਧੀਆਂ ਦੱਸਦੇ ਹਨ ਤੇ ਕਈ ਵਾਰ ਉਹ ਆਪਣੇ ਖਾਸ ਪਲਾਂ ਨੂੰ ਸਾਂਝਾ ਕਰਦੇ ਹਨ । ਹਾਲ ਹੀ ਵਿੱਚ ਮਿਲਿੰਦ ਸੋਮਨ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮਿਲਿੰਦ ਨੇ ਆਪਣੇ ਬਚਪਨ ਦੇ ਸੁਫਨੇ ਨੂੰ ਵੀ ਸਾਂਝਾ ਕੀਤਾ ਹੈ ।

milind-soman

ਹੋਰ ਪੜ੍ਹੋ :

ਨੀਰੂ ਬਾਜਵਾ ਹਾਲੀਵੁੱਡ ਫ਼ਿਲਮ ‘ਚ ਆਏਗੀ ਨਜ਼ਰ, ਫ਼ਿਲਮ ਲਈ ਤਿਆਰੀ ਕੀਤੀ ਸ਼ੁਰੂ

milind-soman

ਇਸ ਤਸਵੀਰ ਵਿੱਚ ਮਿਲਿੰਦ (milind soman) ਕਿਸਾਨ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ । ਉਹਨਾਂ ਦੇ ਸਿਰ ਤੇ ਪੱਗ ਤੇ ਚਿਹਰੇ ਤੇ ਹਲਕੀ ਦਾੜ੍ਹੀ ਮੁੱਛ ਦਿਖਾਈ ਦੇ ਰਹੀ ਹੈ । ਇਸ ਫੋਟੇ ਦੇ ਨਾਲ ਉਹਨਾਂ ਨੇ ਆਪਣੇ ਬਚਪਨ ਦੇ ਸੁਫਨੇ ਦਾ ਵੀ ਜ਼ਿਕਰ ਕੀਤਾ ਹੈ ।

 

View this post on Instagram

 

A post shared by Milind Usha Soman (@milindrunning)

ਉਹਨਾਂ (milind soman)  ਨੇ ਲਿਖਿਆ ਹੈ ‘ਜਦੋਂ ਮੈਂ 6 ਸਾਲ ਦਾ ਸੀ ੳੋਦੋਂ ਮੈਂ ਕਿਸਾਨ ਬਣਨਾ ਚਾਹੁੰਦਾ ਸੀ …ਹੁਣ ਮੈਂ 50 ਸਾਲਾਂ ਬਾਅਦ ਵੀ ਉਹੀ ਹਾਂ ,,,ਸਬਜ਼ੀਆਂ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ …ਇਹਨਾਂ ਨੂੰ ਰੰਗ ਕੀਤਾ ਜਾਂਦਾ …ਫਲਾਂ ਨੂੰ ਇਨਜੈਕਸ਼ਨ ਲਗਾਏ ਜਾਂਦੇ ਹਨ …ਖੁਦ ਦੇ ਦੋਸਤਾਂ ਨਾਲ ਉਗਾਈਆਂ ਗਈਆਂ ਇਹ ਸਬਜ਼ੀਆਂ ਬੈਸਟ ਹਨ । ਆਪਣੀ ਜ਼ਮੀਨ ਨਾਲ ਜੁੜੋ’ ।

 

0 Comments
0

You may also like