ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਸੂਪਰ ਸਟਾਰ, ਪਛਾਣੋਂ ਭਲਾ ਕੌਣ

written by Rupinder Kaler | April 10, 2021

ਗਾਇਕ ਕਰਣ ਔਜਲਾ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਕਰਣ ਔਜਲਾ ਦੇ ਬਚਪਨ ਦੀਆਂ ਹਨ ।ਇਸ ਵਿੱਚ ਕਰਣ ਆਪਣੇ ਮਾਤਾ ਪਿਤਾ ਨਾਲ ਨਜ਼ਰ ਆ ਰਿਹਾ ਹੈ ਜਦੋਂ ਕਿ ਦੂਜੀ ਤਸਵੀਰ ਇੱਕ ਪੇਟਿੰਗ ਦੀ ਹੈ । ਜਿਸ ਵਿੱਚ ਕਰਣ ਦੇ ਨਾਲ ਨਾਲ ਉਹ ਦੇ ਮਾਤਾ ਪਿਤਾ ਵੀ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :

ਵੈਡਿੰਗ ਐਨੀਵਰਸਿਰੀ ‘ਤੇ ਸੰਨੀ ਲਿਓਨੀ ਨੂੰ ਪਤੀ ਨੇ ਦਿੱਤਾ ਕਰੋੜਾਂ ਦਾ ਤੋਹਫਾ

ਇੱਕ ਤਸਵੀਰ ਉਹਨਾਂ ਦੇ ਪਿਤਾ ਦੀ ਹੈ ਜਿਸ ਵਿੱਚ ਉਹ ਹੱਸਦੇ ਹੋਏ ਨਜ਼ਰ ਆ ਰਹੇ ਹਨ । ਇਹਨਾਂ ਵਿੱਚੋਂ ਇੱਕ ਤਸਵੀਰ ਵਿੱਚ ਕਰਣ ਦੇ ਬਚਪਨ ਦਾ ਸਟਾਈਲਿਸ਼ ਅੰਦਾਜ਼ ਨਜ਼ਰ ਆ ਰਿਹਾ ਹੈ । ਕਰਨ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਣ ਔਜਲਾ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ । ਹਾਲ ਹੀ ਵਿੱਚ ਕਰਨ ਔਜਲਾ ਆਪਣੇ ਦੋਸਤਾਂ ਨਾਲ ਵੀਰਵਾਰ ਨੂੰ ਲੁਧਿਆਣਾ ਜੇਲ੍ਹ ਗਿਆ ਸੀ । ਖ਼ਬਰਾਂ ਮੁਤਾਬਕ ਇਸ ਦੌਰਾਨ ਔਜਲਾ ਦੇ ਨਾਲ ਉਸ ਦੀਆਂ ਕਾਰਾਂ ਦਾ ਵੱਡਾ ਕਾਫਲਾ ਵੀ ਸੀ।  ਬੀਤੇ ਦਿਨੀਂ ਪਹਿਲਾਂ ਕਰਨ ਔਜਲਾ ਦੇ ਇੰਝ ਲੁਧਿਆਣਾ ਜੇਲ੍ਹ ਜਾਣ ਦਾ ਕਾਰਨ ਕਿਸੇ ਨੂੰ ਪਤਾ ਨਹੀਂ ਲੱਗਿਆ। ਪਰ ਇਸ ਵਿਜ਼ੀਟ ਕਰਕੇ ਪੰਜਾਬੀ ਗਾਇਕ ਕਰਨ ਔਜਲਾ 'ਤੇ ਸਵਾਲ ਚੁੱਕੇ ਜਾ ਰਹੇ ਹਨ।

0 Comments
0

You may also like