ਸੋਸ਼ਲ ਮੀਡੀਆ ‘ਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੂੰ ਆ ਰਿਹਾ ਪਸੰਦ

written by Shaminder | September 02, 2021

ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਵੀਡੀਓ ਆਏ ਦਿਨ ਵਾਇਰਲ ਹੁੰਦਾ ਰਹਿੰਦਾ ਹੈ । ਹੁਣ ਇੱਕ ਅਜਿਹਾ ਹੀ ਵੀਡੀਓ ਇੱਕ ਔਰਤ ਦਾ ਵਾਇਰਲ ਹੋ ਰਿਹਾ ਹੈ । ਉਮਰ ਦਰਾਜ ਇਸ ਔਰਤ (Old Age Women) ਦਾ ਡਾਂਸ ਵੀਡੀਓ (Dance Video) ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । ਇਹ ਔਰਤ ਪੰਜਾਬੀ ਗੀਤ ‘ਬਟੂਆ’ ਤੇ ਵਿਆਹ ‘ਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

Dance Video,-min Image From Instagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਗਾਇਕ ਕਰਣ ਔਜਲਾ ਨੇ ਬਣਵਾਇਆ ਬਘਿਆੜ ਵਾਲਾ ਟੈਟੂ …!

ਇਹ ਗੀਤ ਪੰਜਾਬੀ ਗਾਇਕ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਦੀ ਆਵਾਜ਼ ‘ਚ ਗਾਇਆ ਗਿਆ ਹੈ ਅਤੇ ਪੰਜਾਬ ਦੇ ਹਰ ਵਿਆਹ ‘ਚ ਇਹ ਗੀਤ ਡੀਜੇ ‘ਤੇ ਵੱਜਦਾ ਸੁਣਾਈ ਦਿੰਦਾ ਹੈ ।ਇਸ ਬਜ਼ੁਰਗ ਔਰਤ ਦਾ ਵੀ ਉਤਸ਼ਾਹ ਵੇਖਦੇ ਹੀ ਬਣ ਰਿਹਾ ਹੈ ਅਤੇ ਉਸ ਦਾ ਐਨਰਜੀ ਲੈਵਲ ਦੇਖਣ ਵਾਲਾ ਹੈ ।

 

View this post on Instagram

 

A post shared by Voompla (@voompla)

ਇਹ ਔਰਤ ਆਪਣੇ ਨਾਲ ਨੱਚ ਰਹੇ ਨੌਜਵਾਨ ਨੂੰ ਮਾਤ ਦਿੰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਇੱਕ ਬਜ਼ੁਰਗ ਬਾਬੇ ਦਾ ਭੰਗੜੇ ਦਾ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ । ਜਿਸ ‘ਚ ਉਹ ਬਜ਼ੁਰਗ ਦਿਲਜੀਤ ਦੋਸਾਂਝ ਦੇ ਗੀਤ ‘ਤੇ ਭੰਗੜਾ ਪਾਉਂਦਾ ਦਿਖਾਈ ਦਿੱਤਾ ਸੀ ।

Dance Video,-min (1) Image From Instagram

ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ । ਅੱਜ ਕੱਲ੍ਹ ਦੇ ਦੌਰ ‘ਚ ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਤੁਹਾਡੀ ਗੱਲ ਮਿੰਟਾਂ ਸਕਿੰਟਾਂ ‘ਚ ਦੇਸ਼ ਵਿਦੇਸ਼ ‘ਚ ਪਹੁੰਚ ਜਾਂਦੀ ਹੈ ।

 

0 Comments
0

You may also like