ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਮਿਲਿਆ ਬਿਹਤਰੀਨ ਪੰਜਾਬੀ ਫ਼ਿਲਮ ਦਾ ਅਵਾਰਡ, ਸਿੰਮੀ ਚਾਹਲ ਨੇ ਸਭ ਦਾ ਕੀਤਾ ਸ਼ੁਕਰੀਆ ਅਦਾ

written by Shaminder | March 23, 2021

ਸਿੰਮੀ ਚਾਹਲ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਰੱਬ ਦਾ ਰੇਡੀਓ’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ । ਇਹ ਫ਼ਿਲਮ 2019 ‘ਚ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸਿੰਮੀ ਚਾਹਲ ਅਤੇ ਤਰਸੇਮ ਜੱਸੜ ਨਜ਼ਰ ਆਏ ਸਨ ।

tarsem Image From Tarsem Jassar’s Instagram
ਹੋਰ ਪੜ੍ਹੋ :  ਹਵਾਈ ਜਹਾਜ਼ ‘ਤੇ ਛਪਿਆ ਅਦਾਕਾਰ ਸੋਨੂੰ ਸੂਦ ਦਾ ਨਾਮ ਅਤੇ ਤਸਵੀਰ, ਤਸਵੀਰਾਂ ਵਾਇਰਲ
Tarsem jassar Image From Tarsem Jassar’s Instagram
ਅਦਾਕਾਰਾ ਸਿੰਮੀ ਚਾਹਲ ਨੇ ਵੀ ਤਰਸੇਮ ਜੱਸੜ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ । ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਗੁੱਡੀ ਤੇ ਮਨਜਿੰਦਰ ਵੱਲੋਂ ਧੰਨਵਾਦ ਜੀ, ਸਭ ਦੇ ਪਿਆਰ ਲਈ।ਇਹ ਸਭ ਟੀਮ ਵਰਕ ਦਾ ਹੀ ਨਤੀਜਾ ਹੈ ।ਦੱਸ ਦਈਏ ਕਿ ‘ਵਿਹਲੀ ਜਨਤਾ ਰਿਕਾਰਡਸ’ ਤੇ ‘ਓਮ ਜੀ ਸਟਾਰ ਸਟੂਡੀਓਸ’ ਦੀ ਪੇਸ਼ਕਸ਼ ਇਹ ਫਿਲਮ ਜੱਸ ਗਰੇਵਾਲ ਨੇ ਲਿਖੀ ਹੈ ਜਦਕਿ ਸ਼ਰਨ ਆਰਟ ਨੇ ਨਿਰਦੇਸ਼ਿਤ ਕੀਤੀ ਹੈ।
tarsem jassar Image From Simi Chahal’s Instagram
ਇਸ ਫਿਲਮ ਵਿਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।ਇਸ ਤੋਂ ਪਹਿਲਾਂ ਫਿਲਮ ‘ਹਰਜੀਤਾ’ ਨੂੰ ਇਹ ਸਨਮਾਨ ਮਿਲਿਆ ਸੀ।

0 Comments
0

You may also like