ਦੇਸ਼ ‘ਚ ਲੱਗੇ ਲਾਕਡਾਊਨ ‘ਤੇ ਬਣਨ ਜਾ ਰਹੀ ‘ਇੰਡੀਆ ਲਾਕਡਾਊਨ’ ਫ਼ਿਲਮ, ਫ਼ਿਲਮ ਦਾ ਫ੍ਰਸਟ ਲੁੱਕ ਹੋਇਆ ਜਾਰੀ

Written by  Shaminder   |  January 21st 2021 02:54 PM  |  Updated: January 21st 2021 02:54 PM

ਦੇਸ਼ ‘ਚ ਲੱਗੇ ਲਾਕਡਾਊਨ ‘ਤੇ ਬਣਨ ਜਾ ਰਹੀ ‘ਇੰਡੀਆ ਲਾਕਡਾਊਨ’ ਫ਼ਿਲਮ, ਫ਼ਿਲਮ ਦਾ ਫ੍ਰਸਟ ਲੁੱਕ ਹੋਇਆ ਜਾਰੀ

ਕੋਰੋਨਾ ਵਾਇਰਸ ਕਾਰਨ ਦੇਸ਼ ਭਰ ‘ਚ ਲਾਕਡਾਊਨ ਲੱਗ ਗਿਆ ਸੀ । ਲੋਕਾਂ ਨੂੰ ਸਾਲ 2020 ‘ਚ ਮਾਰਚ ਮਹੀਨੇ ਦੌਰਾਨ ਲੱਗਿਆ ਲਾਕਡਾਊਨ ਹਮੇਸ਼ਾ ਲਈ ਯਾਦ ਰਹੇਗਾ ਅਤੇ ਹੁਣ ਇਸ ‘ਤੇ ਬਾਲੀਵੁੱਡ ‘ਚ ਇੱਕ ਫ਼ਿਲਮ ‘ਇੰਡੀਆ ਲਾਕਡਾਊਨ’ ਵੀ ਬਣਨ ਜਾ ਰਹੀ ਹੈ ।ਲਾਕਡਾਊਨ ਤੇ ਬਣਨ ਜਾ ਰਹੀ ਇਸ ਫ਼ਿਲਮ ‘ਚ ਲਾਕਡਾਊਨ ਦੌਰਾਨ ਲੋਕਾਂ ਦੇ ਜੀਵਨ ‘ਤੇ ਅਸਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।

MADHUR_BHANDARKAR 72

ਦੇਸ਼ ’ਚ ਫੈਲੀ ਕੋਰੋਨਾ ਵਾਇਰਸ ਮਹਾਨਾਰੀ ਦੀ ਵਜ੍ਹਾ ਨਾਲ ਭਾਰਤ ਸਰਕਾਰ ਨੇ 25 ਮਾਰਚ 2020 ਨੂੰ ਪੂਰੇ ਦੇਸ਼ ’ਚ ਲਾਕਡਾਊਨ ਲਾਗੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੂਰਾ ਦੇਸ਼ ਠੱਪ ਹੋ ਗਿਆ ਸੀ, ਵੱਡੇ-ਵੱਡੇ ਆਫਿਸੇਜ ਤੋਂ ਲੈ ਕੇ ਰੇਲ ਗੱਡੀਆਂ ਤਕ ਸਭ ਕੁਝ ਬੰਦ ਹੋ ਗਿਆ ਸੀ। ਸਾਲ 2020 ’ਚ ਦੇਸ਼ ਵਾਸੀਆਂ ਨੇ ਬੰਦ ਦਾ ਉਹ ਨਜ਼ਾਰਾ ਦੇਖਿਆ ਸੀ ਜਿਸ ਦੀ ਕਦੀ ਕਿਸੇ ਨੇ ਕਲਪਨਾ ਵੀ ਨਹੀਂ ਹੋਵੇਗੀ।

ਹੋਰ ਪੜ੍ਹੋ :ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ’ਤੇ ਭੈਣ ਸ਼ਵੇਤਾ ਨੇ ਕੀਤਾ ਵੱਡਾ ਐਲਾਨ, ਸੁਸ਼ਾਂਤ ਦੀ ਯਾਦ ‘ਚ ਇਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਨੇਂ ਲੱਖ ਦੀ ਸ਼ਕਾਲਰਸ਼ਿਪ

prateik-babbar

ਹਾਲ ਹੀ ’ਚ ਸੁਧਰ ਭੰਡਾਰਕਰ ਨੇ ਲਾਕਡਾਊਨ ’ਤੇ ਬਣਨ ਜਾ ਰਹੀ ਫਿਲਮ ‘ਇੰਡੀਆ ਲਾਕਡਾਊਨ’ ਦਾ ਐਲਾਨ ਕੀਤਾ ਸੀ। ਅੱਜ ਇਸ ਫਿਲਮ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਹੀ ਫਿਲਮ ਦੀ ਸਟਾਰ ਵੀ ਰਿਵੀਲ ਕਰ ਦਿੱਤੀ ਗਈ ਹੈ।

sai

ਇਸ ਪੋਸਟਰ ’ਚ ਇਕ ਵੱਡਾ ਜਿਹਾ ਤਾਲ਼ਾ ਨਜ਼ਰ ਆ ਰਿਹਾ ਹੈ। ਇਸ ਤਾਲੇ ਦੇ ਸਾਹਮਣੇ ਠੇਲੇ  ’ਤੇ ਇਕ ਆਦਮੀ ਦੋ ਬੱਚਿਆਂ ਨੂੰ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਇਲਾਵਾ ਤਾਲੇ ਦੇ ਕੋਲ ਕੁਝ ਲੋਕ ਨਜ਼ਰ ਆ ਰਹੇ ਹਨ ਜੋ ਵੱਖ-ਵੱਖ ਗਤੀਵਿਧੀਆਂ ਕਰ ਰਹੇ ਹਨ।

 

View this post on Instagram

 

A post shared by Taran Adarsh (@taranadarsh)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network