ਕਰੀਨਾ ਕਪੂਰ ਦੇ ਦੂਜੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸੋਸ਼ਲ ਮੀਡੀਆ ‘ਤੇ ਵਾਇਰਲ

Written by  Shaminder   |  April 06th 2021 10:12 AM  |  Updated: April 06th 2021 10:12 AM

ਕਰੀਨਾ ਕਪੂਰ ਦੇ ਦੂਜੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸੋਸ਼ਲ ਮੀਡੀਆ ‘ਤੇ ਵਾਇਰਲ

ਕਰੀਨਾ ਕਪੂਰ ਜਿਨ੍ਹਾਂ ਨੇ 21 ਫਰਵਰੀ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ ।ਅਦਾਕਾਰਾ ਦੇ ਦੂਜੇ ਬੇਟੇ ਦੀ ਪਹਿਲੀ ਤਸਵੀਰ ਰਣਧੀਰ ਕਪੂਰ ਨੇ ਸਾਂਝੀ ਕੀਤੀ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਕਰੀਨਾ ਦਾ ਲਾਡਲਾ ਨਜ਼ਰ ਆ ਰਿਹਾ ਹੈ । ਖ਼ਬਰਾਂ ਮੁਤਾਬਕ ਰਣਧੀਰ ਕਪੂਰ ਨੇ ਗਲਤੀ ਦੇ ਨਾਲ ਆਪਣੇ ਦੋਹਤਰੇ ਦੀ ਇਸ ਤਸਵੀਰ ਨੂੰ ਸਾਂਝਾ ਕਰ ਦਿੱਤਾ,ਪਰ ਕੁਝ ਹੀ ਮਿੰਟਾਂ ਬਾਅਦ ਇਸ ਤਸਵੀਰ ਨੂੰ ਡਿਲੀਟ ਵੀ ਕਰ ਦਿੱਤਾ ।

kareena son Image From Daboo Kapoor Instagram

ਹੋਰ ਪੜ੍ਹੋ : ਲੋਕ ਸੋਸ਼ਲ ਡਿਸਟੈਂਸਿੰਗ ਦਾ ਨਹੀਂ ਕਰ ਰਹੇ ਪਾਲਣ, ਅਦਾਕਾਰਾ ਨੇਹਾ ਧੂਪੀਆ ਨੇ ਸਾਂਝੀ ਕੀਤੀ ਤਸਵੀਰ

kareena Image From Kareena Kapoor Khan's Instagram

ਪਰ ਓਨੀ ਦੇਰ ‘ਚ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ । ਇਸ ਤਸਵੀਰ ਨੂੰ ਕਰੀਨਾ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਹਨ ਅਤੇ ਲਗਾਤਾਰ ਇਸ ਨੂੰ ਸ਼ੇਅਰ ਕਰ ਰਹੇ ਹਨ ।

kareena kapoor Image From Kareena Kapoor Khan's Instagram

ਦੱਸ ਦਈਏ ਕਿ ਸੈਫ ਅਤੇ ਕਰੀਨਾ ਨੇ ਆਪਣੇ ਬੇਟੇ ਦੀ ਕੋਈ ਵੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਨਹੀਂ ਕੀਤੀ ਹੈ । ਪਰ ਰਣਧੀਰ ਕਪੂਰ ਨੇ ਆਪਣੇ ਗ੍ਰੈਂਡ ਸੰਨ ਦੀਆਂ ਦੋ ਤਸਵੀਰਾਂ ਨੂੰ ਇੱਕ ਕੋਲਾਜ ‘ਚ ਆਪਣੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਸੀ ।

 

View this post on Instagram

 

A post shared by Filmykiida (@filmykiida)

ਪਰ ਲੱਗਦਾ ਹੈ ਕਿ ਉਨ੍ਹਾਂ ਨੇ ਗਲਤੀਦੇ ਨਾਲ ਇਸ ਤਸਵੀਰ ਨੂੰ ਸਾਂਝਾ ਕਰ ਦਿੱਤਾ ਸੀ ।ਕਿਉਂਕਿ ਕੁਝ ਮਿੰਟਾਂ ਬਾਅਦ ਹੀ ਇਸ ਤਸਵੀਰ ਨੂੰ ਡਿਲੀਟ ਕਰ ਦਿੱਤਾ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network