ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ

written by Shaminder | February 18, 2022

ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅਦਾਕਾਰਾ ਆਲੀਆ ਭੱਟ (Alia Bhatt)ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੂੰ ਲੈ ਕੇ ਬਹੁਤ ਹੀ ਚਰਚਾ ਹੈ । ਉਸ ਦੇ ਬਚਪਨ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਸ ਨੇ ਆਪਣੇ ਸਿਰ ‘ਤੇ ਪੀਲੇ ਰੰਗ ਦੀ ਦਸਤਾਰ (Turban) ਸਜਾਈ ਹੋਈ ਹੈ ਅਤੇ ਬਹੁਤ ਹੀ ਕਿਊਟ ਲੱਗ ਰਹੀ ਹੈ ।

Alia-Bhatt-and-Ranbir-Kapoor-2 Image Source: Instagram

ਹੋਰ ਪੜ੍ਹੋ : ਗਾਇਕ ਗੁਰਨਜ਼ਰ ਚੱਠਾ ਨੇ ਆਪਣੀ ਮੰਮੀ ਦੇ ਨਾਲ ਮਨਾਇਆ ਜਨਮਦਿਨ , ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਥਿਰਕੀ ਗਾਇਕ ਦੀ ਮੰਮੀ

ਆਲੀਆ ਭੱਟ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਖੂਬ ਪ੍ਰਤੀਕਰਮ ਦੇ ਰਹੇ ਹਨ ।ਆਲੀਆ ਨੇ ਕਰਨ ਜੌਹਰ ਦੇ ਨਾਲ ਸਟੂਡੈਂਟ ਆਫ ਦਿ ਈਅਰ ਤੋਂ ਬਾਲੀਵੁੱਡ ਡੈਬਿਊ ਕੀਤਾ ਸੀ। ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਆਲੀਆ ਨੇ ਆਪਣਾ ਬਾਲੀਵੁੱਡ ਡੈਬਿਊ 1999 'ਚ ਹੀ ਕੀਤਾ ਸੀ। ਉਸ ਨੇ ਸਾਲ 1999 ‘ਚ ਆਈ ਫ਼ਿਲਮ ਸੰਘਰਸ਼ ‘ਚ ਚਾਈਲਡ ਆਰਟਿਸਟ ਦੇ ਤੌਰ ‘ਤੇ ਕੰਮ ਕੀਤਾ ਸੀ ।ਆਲੀਆ ਭੱਟ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਹੈ।

image From Google

ਦੋਵਾਂ ਦੇ ਵਿਆਹ ਦੀਆਂ ਖਬਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਹਾਲੇ ਤੱਕ ਦੋਵਾਂ ਨੇ ਵਿਆਹ ਨਹੀਂ ਕਰਵਾਇਆ ਹੈ ਅਤੇ ਨਾਂ ਹੀ ਕਦੇ ਆਪਣੇ ਵਿਆਹ ਬਾਰੇ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਜੋੜੀ ਵਿਆਹ ਕਦੋਂ ਕਰਵਾਏਗੀ ।ਦੋਵਾਂ ਦੇ ਵਿਆਹ ਨੂੰ ਲੈ ਕੇ ਦਰਸ਼ਕ ਵੀ ਐਕਸਾਈਟਡ ਹਨ । ਫ਼ਿਲਹਾਲ ਰਣਬੀਰ ਕਪੂਰ ਵੀ ਆਪਣੀ ਫ਼ਿਲਮ ‘ਸ਼ਮਸ਼ੇਰਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ । ਇਸ ਫ਼ਿਲਮ ਰਣਬੀਰ ਕਪੂਰ ਦੇ ਨਾਲ ਵਾਣੀ ਕਪੂਰ ਅਤੇ ਸੰਜੇ ਦੱਤ ਵੀ ਨਜ਼ਰ ਆਉਣਗੇ ।

 

View this post on Instagram

 

A post shared by Gangubai 🤍🙏 (@aliaabhatt)

You may also like