ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਹੀਰੋਇਨ, ਪਛਾਣੋਂ ਭਲਾ ਕੌਣ

written by Rupinder Kaler | July 13, 2021

ਪ੍ਰਿਯੰਕਾ ਚੋਪੜਾ ਦੇ ਭਰਾ ਦਾ ਅੱਜ ਜਨਮ ਦਿਨ ਹੈ, ਇਸ ਖਾਸ ਮੌਕੇ ਤੇ ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇੱਕ ਤਸਵੀਰ ਪ੍ਰਿਯੰਕਾ ਦੇ ਬਚਪਨ ਦੀ ਹੈ ਜਦੋਂ ਕਿ ਦੂਜੀ ਤਸਵੀਰ ਵਿੱਚ ਉਸ ਦਾ ਭਰਾ ਤੇ ਮਾਂ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਆਪਣੇ ਭਰਾ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ ।

Pic Courtesy: Instagram
ਹੋਰ ਪੜ੍ਹੋ : ਰਣਵਿਜੇ ਸਿੰਘ ਦੀ ਪਤਨੀ ਨੇ ਬੇਟੇ ਨੂੰ ਦਿੱਤਾ ਜਨਮ, ਸ਼ੋਸਲ ਮੀਡੀਆ ਤੇ ਤਸਵੀਰ ਸ਼ੇਅਰ ਕਰਕੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ
Priyanka Chopra Doing Fun With Niece In Swimming Pool Pic Courtesy: Instagram
ਉਸ ਨੇ ਲਿਖਿਆ ਹੈ ‘ਹੈਪੀ ਬਰਥਡੇ ਸਿਡ, ਬਹੁਤ ਪਿਆਰ। ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡਾ ਜਨਮਦਿਨ ਮਨਾਉਣ ਲਈ ਉੱਥੇ ਹੁੰਦੀ। ਸ਼ੁੱਭਕਾਮਨਾਵਾਂ।’ ਪ੍ਰਿਯੰਕਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ‘ਤੇ ਉਹਨਾਂ ਦੇ ਪ੍ਰਸ਼ੰਸਕ ਕਮੈਂਟ ਕਰਕੇ ਸਿਧਾਰਥ ਨੂੰ ਜਨਮਦਿਨ’ ਤੇ ਵਧਾਈ ਦੇ ਰਹੇ ਹਨ।
Pic Courtesy: Instagram
ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਏਨੀਂ ਦਿਨੀਂ ਆਪਣੇ ਰੈਸਟੋਰੈਂਟ ‘ਸੋਨਾ’ ਨੂੰ ਲੈ ਕੇ ਕਾਫੀ ਬਿੱਜੀ ਚੱਲ ਰਹੀ ਹੈ ।ਨਿਊਯਾਰਕ ਵਿਚ ਪ੍ਰਿਯੰਕਾ ਦੇ ਇਸ ਰੈਸਟੋਰੈਂਟ ਵਿਚ ਭਾਰਤੀ ਭੋਜਨ ਪਰੋਸਿਆ ਜਾਂਦਾ ਹੈ ।

0 Comments
0

You may also like