ਲੰਮੇ ਵਾਲਾਂ ਨਾਲ ਕੁੜੀ ਨੇ ਬਣਾਏ ਸਨ ਤਿੰਨ ਵਿਸ਼ਵ ਰਿਕਾਰਡ, ਹੁਣ ਹੇਅਰ ਕੱਟ ਕਰਵਾਕੇ ਇਸ ਤਰ੍ਹਾਂ ਦਿੰਦੀ ਹੈ ਦਿਖਾਈ

written by Rupinder Kaler | April 16, 2021 03:04pm

ਗੁਜਰਾਤ ਦੀ ਰਹਿਣ ਵਾਲੀ ਨੀਲਾਂਸ਼ੀ ਪਟੇਲ ਨੇ ਆਪਣੇ ਵਾਲ ਕਟਵਾਏ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਹੇਅਰ ਕੱਟ ਦਾ ਵੀਡੀਓ ਵਾਇਰਲ ਹੋਣ ਲੱਗਾ । ਇਹ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਨੀਲਾਂਸ਼ੀ ਪਟੇਲ ਕੋਈ ਆਮ ਕੁੜੀ ਨਹੀਂ ਹੈ । ਇਹ ਪਹਿਲਾ ਹੇਅਰਕਟ ਹੈ ਜਿਹੜਾ ਕਿ ਉਸ ਨੇ 12 ਸਾਲ ਬਾਅਦ ਕਰਵਾਇਆ ਹੈ ।

image from Guinness World Records's youtube channel

ਹੋਰ ਪੜ੍ਹੋ :

ਕਰੀਨਾ ਕਪੂਰ ਨੇ ਆਪਣੇ ਛੋਟੇ ਬੇਟੇ ਦੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਲਈ ਲਿਖੀ ਖ਼ਾਸ ਗੱਲ

image from Guinness World Records's youtube channel

ਨੀਲਾਂਸ਼ੀ ਨੇ ਆਪਣੇ ਲੰਮੇ ਵਾਲਾਂ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਦੀ ਵਜ੍ਹਾ ਕਰਕੇ ਉਸ ਨੂੰ ਤਿੰਨ ਗਿਨੀਜ ਬੁੱਕ ਆਫ਼ ਵਰਲਡ ਰਿਕਾਰਡ ਮਿਲੇ ਸਨ । ਉਸ ਨੇ ਹਾਲ ਹੀ ਵਿੱਚ ਜੁਲਾਈ 2020 ਇੱਕ ਨਵਾਂ ਰਿਕਾਰਡ ਬਣਾਇਆ ਸੀ । 6 ਫੁੱਟ 6.7 ਇੰਚ ਲੰਮੇ ਵਾਲ ਰੱਖਣ ਵਾਲੀ ਇਸ ਕੁੜੀ ਨੇ 2018 ਤੇ 2019 ਵਿੱਚ ਵੀ ਇਸੇ ਸ਼੍ਰੇਣੀ ਵਿੱਚ ਇਹ ਰਿਕਾਰਡ ਬਣਾਇਆ ਸੀ ।

image from Guinness World Records's youtube channel

ਵਾਲ ਕਟਵਾਉਣ ਤੋਂ ਪਹਿਲਾਂ ਨੀਲਾਂਸ਼ੀ ਨੇ ਕਿਹਾ ਕਿ ‘ਮੈਂ ਬਹੁਤ ਉਤਸ਼ਾਹਿਤ ਹਾਂ ਤੇ ਥੋੜੀ ਘਬਰਾ ਰਹੀਂ ਹਾਂ ਕਿਉਂਕਿ ਮੈਂ ਨਹੀਂ ਜਾਣਦੀ ਕਿ ਛੋਟੇ ਵਾਲਾਂ ਵਿੱਚ ਮੈਂ ਕਿਸ ਤਰ੍ਹਾਂ ਦੀ ਦਿਖਾਈ ਦੇਵਾਂਗੀ …ਚਲੋ ਦੇਖਦੇ ਹਾਂ ਕੀ ਹੁੰਦਾ ਹੈ …ਪਰ ਮੈਨੂੰ ਯਕੀਨ ਹੈ ਕਿ ਇਹ ਹੈਰਾਨੀ ਜਨਮ ਹੋਵੇਗਾ’ ।

You may also like