ਵਿਆਹ ਦੇ ਮੰਡਪ ’ਚ ਵੀ ਲੈਪਟੌਪ ਲੈ ਕੇ ਕੰਮ ਕਰਦਾ ਦਿਖਾਈ ਦਿੱਤਾ ਲਾੜਾ, ਲੋਕ ਵੀਡੀਓ ਦੇਖ ਕੇ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

Written by  Rupinder Kaler   |  July 27th 2021 02:51 PM  |  Updated: July 27th 2021 02:51 PM

ਵਿਆਹ ਦੇ ਮੰਡਪ ’ਚ ਵੀ ਲੈਪਟੌਪ ਲੈ ਕੇ ਕੰਮ ਕਰਦਾ ਦਿਖਾਈ ਦਿੱਤਾ ਲਾੜਾ, ਲੋਕ ਵੀਡੀਓ ਦੇਖ ਕੇ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

ਕੋਰੋਨਾ ਮਹਾਂਮਾਰੀ ਦੇ ਚਲਦੇ ਬਹੁਤ ਸਾਰੀਆਂ ਕੰਪਨੀਆਂ ਦੇ ਕਰਮਚਾਰੀ ‘ਵਰਕ ਫਰੌਮ ਹੋਮ’ ਦੀ ਸਹੂਲਤ ਲੈ ਰਹੇ ਹਨ । ਪਰ ਏਨੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਇੱਕ ਲਾੜਾ ਵਿਆਹ ਦੀਆਂ ਰਸਮਾਂ ਦੌਰਾਨ ਵੀ ਲੈਪਟਾਪ ਲੈ ਕੇ ਦਫਤਰ ਦਾ ਕੰਮ ਕਰਦਾ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ :

ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਰਾਜ ਕੁੰਦਰਾ ਨਾਲ ਲੜ ਪਈ ਸ਼ਿਲਪਾ ਸ਼ੈੱਟੀ, ਰੋ-ਰੋ ਕੇ ਹੋਇਆ ਬੁਰਾ ਹਾਲ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਬਹੁਤ ਸਾਰੇ ਲੋਕ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਇਸ ਵੀਡੀਓ ਵਿਚ ਮੰਡਪ ਵਿਚ ਬੈਠਾ ਲਾੜਾ ਲੈਪਟੌਪ 'ਤੇ ਕੰਮ ਕਰਦਾ ਦੇਖਿਆ ਗਿਆ। ਪੰਡਿਤ ਉਸ ਦੇ ਸਾਹਮਣੇ ਮੰਤਰਾਂ ਪੜ੍ਹ ਰਿਹਾ ਸੀ ਪਰ ਲਾੜੇ ਦਾ ਪੂਰਾ ਧਿਆਨ ਆਪਣੇ ਕੰਮ ਵੱਲ ਹੀ ਹੈ ।

 

ਲਾੜਾ ਸਭ ਤੋਂ ਪਹਿਲਾਂ ਆਪਣਾ ਕੰਮ ਖਤਮ ਕਰਦਾ ਹੈ, ਫਿਰ ਵਿਆਹ ਦੀਆਂ ਰਸਮਾਂ ਵੱਲ ਧਿਆਨ ਦਿੰਦਾ ਹੈ । ਕਿਸੇ ਨੇ ਲਾੜੀ ਵੱਲੋਂ ਵੀਡੀਓ ਬਣਾਈ ਅਤੇ ਇਸ ਨੂੰ ਇੰਟਰਨੈੱਟ ’ਤੇ ਪਾ ਦਿੱਤਾ ਜਿੱਥੋਂ ਇਹ ਵਾਇਰਲ ਹੋ ਗਈ।

;


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network