ਦਿ ਕਸ਼ਮੀਰ ਫਾਈਲਸ : ਆਮਿਰ ਖਾਨ ਨੇ ਦੱਸਿਆ ਕਿ ਆਖਿਰ ਕਿਉਂ ਹਰ ਭਾਰਤੀ ਨੂੰ ਵੇਖਣੀ ਚਾਹੀਦੀ ਹੈ ਇਹ ਫ਼ਿਲਮ

written by Pushp Raj | March 21, 2022

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਐਤਵਾਰ ਨੂੰ ਆਮਿਰ ਖਾਨ ਫ਼ਿਲਮ 'RRR' ਦੇ ਇੱਕ ਪ੍ਰਮੋਸ਼ਨ ਈਵੈਂਟ ਉੱਤੇ ਪਹੁੰਚੇ। ਇਥੇ ਉਨ੍ਹਾਂ ਨੇ ਖ਼ਾਸ ਤੌਰ 'ਤੇ ਫ਼ਿਲਮ ਦਿ ਕਸ਼ਮੀਰ ਫਾਈਲਸ ਉੱਤੇ ਵੀ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਦਰਸ਼ਕਾਂ ਨੂੰ ਖ਼ਾਸ ਤੌਰ ਉੱਤੇ ਦਿ ਕਸ਼ਮੀਰ ਫਾਈਲਸ ਵੇਖਣ ਦੀ ਅਪੀਲ ਕੀਤੀ।

ਆਮਿਰ ਨੇ ਦੱਸਿਆ ਕਿਉਂ ਵੇਖਣੀ ਚਾਹੀਦੀ ਹੈ ਦਿ ਕਸ਼ਮੀਰ ਫਾਈਲਸ
ਆਮਿਰ ਖਾਨ ਨੇ ਕਿਹਾ, 'ਕਸ਼ਮੀਰ 'ਚ ਕਸ਼ਮੀਰੀ ਪੰਡਤਾਂ ਨਾਲ ਜੋ ਹੋਇਆ, ਉਹ ਨਿਸ਼ਚਿਤ ਤੌਰ 'ਤੇ ਬਹੁਤ ਦੁਖਦ ਹੈ, ਇਹ ਇੱਕ ਅਜਿਹੀ ਫ਼ਿਲਮ ਬਣੀ ਹੈ ਜੋ ਯਕੀਨਨ ਹਰ ਭਾਰਤੀ ਨੂੰ ਵੇਖਣੀ ਚਾਹੀਦੀ ਹੈ ਅਤੇ ਹਰ ਭਾਰਤੀ ਨੂੰ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ।

ਹੋਰ ਪੜ੍ਹੋ : 'ਦਿ ਕਸ਼ਮੀਰ ਫਾਈਲਸ' ਨੇ ਬਣਾਇਆ ਨਵਾਂ ਰਿਕਾਰਡ, ਕਮਾਈ 'ਚ ਕੀਤਾ 300 ਕਰੋੜ ਦਾ ਅੰਕੜਾ ਪਾਰ

ਦਿ ਕਸ਼ਮੀਰ ਫਾਈਲਸ ਦੀ ਖ਼ਾਸ ਗੱਲ
ਆਮਿਰ ਨੇ ਅੱਗੇ ਕਿਹਾ ਕਿ 'ਦਿ ਕਸ਼ਮੀਰ ਫਾਈਲਜ਼' ਦੀ ਖ਼ੂਬਸੂਰਤੀ ਇਹ ਹੈ ਕਿ ਇਸ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਛੂਹਿਆ ਹੈ। ਉਨ੍ਹਾਂ ਕਿਹਾ, 'ਇਹ ਫ਼ਿਲਮ ਉਨ੍ਹਾਂ ਸਾਰੇ ਲੋਕਾਂ ਨੂੰ ਬਹੁਤ ਭਾਵੁਕ ਕਰਨ ਵਾਲੀ ਹੈ, ਜਿਨ੍ਹਾਂ ਵਿੱਚ ਇਨਸਾਨੀਅਤ ਦੀ ਭਾਵਨਾ ਹੈ।

ਫ਼ਿਲਮ ਵੇਖਣ ਨੂੰ ਲੈ ਕੇ ਆਮਿਰ ਦਾ ਰਿਐਕਸ਼ਨ
ਮੈਂ ਇਹ ਫ਼ਿਲਮ ਜ਼ਰੂਰ ਦੇਖਾਂਗਾ ਅਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਫ਼ਿਲਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇਹ ਫ਼ਿਲਮ ਸਾਡੇ ਦੇਸ਼ ਦੀ ਇਤਿਹਾਸਕ ਘਟਨਾ ਉੱਤੇ ਅਧਾਰਿਤ ਹੈ। ਫ਼ਿਲਮ 'ਦਿ ਕਸ਼ਮੀਰ ਫਾਈਲਜ਼' 11 ਮਾਰਚ ਨੂੰ ਦੇਸ਼ ਭਰ 'ਚ ਸਿਰਫ 600 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਫ਼ਿਲਮ ਦੀ ਲੋਕਪ੍ਰਿਅਤਾ ਅਤੇ ਸਫਲਤਾ ਨੂੰ ਦੇਖਦੇ ਹੋਏ ਫ਼ਿਲਮ ਨੂੰ ਹੁਣ 4000 ਸਕ੍ਰੀਨਜ਼ ਮਿਲ ਚੁੱਕੀਆਂ ਹਨ।

You may also like