Advertisment

'ਦਿ ਕਸ਼ਮੀਰ ਫਾਈਲਜ਼' ਦੀ ਅਦਾਕਾਰਾ ਪੱਲਵੀ ਜੋਸ਼ੀ ਹੋਈ ਹਾਦਸੇ ਦਾ ਸ਼ਿਕਾਰ, ਜਾਣੋ ਕਿਵੇਂ ਹੈ ਅਦਾਕਾਰਾ ਦੀ ਹਾਲਤ

author-image
By Pushp Raj
New Update
'ਦਿ ਕਸ਼ਮੀਰ ਫਾਈਲਜ਼' ਦੀ ਅਦਾਕਾਰਾ ਪੱਲਵੀ ਜੋਸ਼ੀ ਹੋਈ ਹਾਦਸੇ ਦਾ ਸ਼ਿਕਾਰ, ਜਾਣੋ ਕਿਵੇਂ ਹੈ ਅਦਾਕਾਰਾ ਦੀ ਹਾਲਤ
Advertisment
Pallavi Joshi Accident: ਵਿਵੇਕ ਅਗਨੀਹੋਤਰੀ ਦੀ ਪਤਨੀ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੱਲਵੀ ਜੋਸ਼ੀ ਇਨ੍ਹੀਂ ਦਿਨੀਂ ਫ਼ਿਲਮ 'ਵੈਕਸੀਨ ਵਾਰ' ਨੂੰ ਲੈ ਕੇ ਚਰਚਾ 'ਚ ਹੈ। ਪੱਲਵੀ ਆਪਣੇ ਪਤੀ ਦੀ ਫ਼ਿਲਮ 'ਦਿ ਵੈਕਸੀਨ ਵਾਰ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸੇ ਵਿਚਾਲੇ ਪੱਲਵੀ ਨੂੰ ਲੈ ਕੇ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
Advertisment
publive-image image Source : Instagram ਮਸ਼ਹੂਰ ਫ਼ਿਲਮ 'ਦਿ ਕਸ਼ਮੀਰ ਫਾਈਲਜ਼' 'ਚ ਰਾਧਿਕਾ ਮੈਨਨ ਦਾ ਕਿਰਦਾਰ ਨਿਭਾਉਣ ਵਾਲੀ ਪੱਲਵੀ ਜੋਸ਼ੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਦੱਸ ਦਈਅ ਕਿ ਪੱਲਵੀ ਹੈਦਰਾਬਾਦ 'ਚ ਫ਼ਿਲਮ 'ਦਿ ਵੈਕਸੀਨ ਵਾਰ' ਦੀ ਸ਼ੂਟਿੰਗ ਕਰ ਰਹੀ ਹੈ, ਜਿੱਥੇ ਸ਼ੂਟਿੰਗ ਦੌਰਾਨ ਉਹ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ 'ਦਿ ਵੈਕਸੀਨ ਵਾਰ' ਦੀ ਸ਼ੂਟਿੰਗ ਦੌਰਾਨ ਪੱਲਵੀ ਜੋਸ਼ੀ ਨੂੰ ਸੱਟ ਲੱਗ ਗਈ ਹੈ, ਜਿਸ ਦੇ ਚੱਲਦੇ ਉਹ ਜ਼ਖਮੀ ਹੋ ਗਈ। publive-image image Source : Instagram   ਜਾਣਕਾਰੀ ਦਿੰਦੇ ਹੋਏ ਸ਼ੂਟਿੰਗ ਸਥਾਨ 'ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਸ਼ੂਟਿੰਗ ਦੇ ਦੌਰਾਨ ਇੱਕ ਕਾਰ ਆਊਟ ਆਫ ਕੰਟਰੋਲ ਚੱਲੀ ਗਈ ਕਾਰ ਨੇ ਅਭਿਨੇਤਰੀ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਜ਼ਖਮੀ ਹੋਣ ਤੋਂ ਬਾਅਦ ਵੀ ਪੱਲਵੀ ਜੋਸ਼ੀ ਨੇ ਆਪਣਾ ਸ਼ਾਟ ਪੂਰਾ ਕੀਤਾ ਅਤੇ ਫਿਰ ਇਲਾਜ ਲਈ ਚਲੀ ਗਈ। ਨਵੀਂ ਹੈਲਥ ਅਪਡੇਟਸ ਦੇ ਮੁਤਾਬਕ ਫਿਲਹਾਲ ਪੱਲਵੀ ਜੋਸ਼ੀ ਦਾ ਹੈਦਰਾਬਾਦ ਦੇ ਇੱਕ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਠੀਕ ਹੈ। ਦੱਸ ਦੇਈਏ ਕਿ ਪਿਛਲੇ ਸਾਲ ਪੱਲਵੀ ਜੋਸ਼ੀ ਨੇ ਫ਼ਿਲਮ ਦਿ ਕਸ਼ਮੀਰ ਫਾਈਲਜ਼ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। publive-image image Source : Instagram ਹੋਰ ਪੜ੍ਹੋ: ਕੈਂਸਰ ਮਰੀਜ਼ ਦੇ ਵਾਲ ਕੱਟਣ ਮਗਰੋਂ ਹੇਅਰ ਡਰੈਸਰ ਨੇ ਕੱਟੇ ਖ਼ੁਦ ਦੇ ਵੀ ਵਾਲ, ਵੇਖੋ ਵਾਇਰਲ ਵੀਡੀਓ ਫ਼ਿਲਮ 'ਦਿ ਵੈਕਸੀਨ ਵਾਰ' ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਕਰ ਰਹੇ ਹਨ, ਜਿਸ 'ਚ ਅਨੁਪਮ ਖੇਰ, ਨਾਨਾ ਪਾਟੇਕਰ ਅਤੇ ਕਈ ਹੋਰ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ 'ਚ ਹਨ। ਫ਼ਿਲਮ 'ਦਿ ਵੈਕਸੀਨ ਵਾਰ' ਦੁਨੀਆ ਭਰ ਦੇ ਬਾਕਸ ਆਫਿਸ 'ਤੇ 15 ਅਗਸਤ 2023 ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ, ਮਲਿਆਲਮ, ਕੰਨੜ, ਭੋਜਪੁਰੀ, ਪੰਜਾਬੀ, ਗੁਜਰਾਤੀ, ਮਰਾਠੀ ਅਤੇ ਬੰਗਾਲੀ ਸਣੇ 10 ਤੋਂ ਵੱਧ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment