ਕੈਂਸਰ ਮਰੀਜ਼ ਦੇ ਵਾਲ ਕੱਟਣ ਮਗਰੋਂ ਹੇਅਰ ਡਰੈਸਰ ਨੇ ਕੱਟੇ ਖ਼ੁਦ ਦੇ ਵੀ ਵਾਲ, ਵੇਖੋ ਵਾਇਰਲ ਵੀਡੀਓ

written by Pushp Raj | January 17, 2023 04:56pm

Hair dresser motivate to cancer patient: ਵਾਲ ਕਿਸੇ ਵੀ ਮਹਿਲਾ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੰਦੇ ਹਨ,ਪਰ ਜੇਕਰ ਕਿਸੇ ਮਹਿਲਾਂ ਨੂੰ ਵਾਲ ਕੱਟਵਾਉਣੇ ਪੈਂਣ ਤਾਂ ਇਹ ਉਸ ਨੂੰ ਭਾਵਨਾਤਮਕ ਤੌਰ 'ਤੇ ਤੋੜਨ ਵਾਲਾ ਬੇਹੱਦ ਕਠਿਨ ਪਲ ਹੋ ਸਕਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਹੇਅਰ ਡਰੈਸਰ ਇੱਕ ਕੈਂਸਰ ਪੀੜਤ ਮਰੀਜ਼ ਨੂੰ ਮੋਟੀਵੇਟ ਕਰਦਾ ਨਜ਼ਰ ਆ ਰਿਹਾ ਹੈ।

Image Source: Twitter

ਜੇਕਰ ਕੋਈ ਔਰਤ ਕੈਂਸਰ ਤੋਂ ਪੀੜਤ ਹੈ ਅਤੇ ਉਸ ਨੂੰ ਕੀਮੋਥੈਰੇਪੀ ਕਾਰਨ ਆਪਣੇ ਵਾਲ ਕੱਟਣੇ ਪੈਂਦੇ ਹਨ, ਤਾਂ ਇਹ ਸੱਚਮੁੱਚ ਔਰਤ ਲਈ ਜ਼ਿੰਦਗੀ ਦੇ ਸਭ ਤੋਂ ਔਖੇ ਪਲਾਂ ਵਿੱਚੋਂ ਇੱਕ ਹੋ ਸਕਦਾ ਹੈ। ਫਿਰ ਵਾਲਾਂ ਦਾ ਮੋਹ ਛੱਡ ਕੇ ਹੌਂਸਲਾ ਰੱਖਣਾ ਕੋਈ ਸੌਖਾ ਕੰਮ ਨਹੀਂ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੈਂਸਰ ਨਾਲ ਜੂਝ ਰਹੀ ਇੱਕ ਔਰਤ ਸੈਲੂਨ 'ਚ ਆਈ ਹੈ ਅਤੇ ਸ਼ੀਸ਼ੇ ਦੇ ਸਾਹਮਣੇ ਕੁਰਸੀ 'ਤੇ ਬੈਠ ਕੇ ਆਪਣੇ ਵਾਲ ਕਟਵਾ ਰਹੀ ਹੈ। ਇਸ ਦੌਰਾਨ ਉਹ ਬੇਹੱਦ ਉਦਾਸ ਤੇ ਨਿਰਾਸ਼ ਨਜ਼ਰ ਆ ਰਹੀ ਹੈ।

Image Source: Twitter

ਇਸ ਵਾਇਰਲ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਪਹਿਲਾਂ ਤਾਂ ਇਸ ਵੀਡੀਓ ਵਿੱਚ ਸਭ ਕੁਝ ਨਾਰਮਲ ਦਿਖਾਈ ਦਿੰਦਾ ਹੈ, ਪਰ ਜਿਵੇਂ ਹੀ ਹੇਅਰ ਡਰੈਸਰ ਵਾਲ ਕੱਟਣ ਵਾਲੀ ਮਸ਼ੀਨ ਨਾਲ ਔਰਤ ਦੇ ਪਿੱਛੇ ਖੜ੍ਹਾ ਹੁੰਦਾ ਹੈ, ਉਹ ਮਹਿਲਾ ਬੇਹੱਦ ਭਾਵੁਕ ਹੋ ਜਾਂਦੀ ਹੈ। ਕੈਂਸਰ ਨਾਲ ਲੜਨ ਵਾਲੀ ਮਹਿਲਾ ਜ਼ੋਰ -ਜ਼ੋਰ ਨਾਲ ਰੋਣ ਲੱਗ ਜਾਂਦੀ ਹੈ। ਇਸ ਦੌਰਾਨ ਹੇਅਰ ਡਰੈਸਰ ਆਪਣਾ ਕੰਮ ਜਾਰੀ ਰੱਖਦਾ ਹੈ ਅਤੇ ਤੇਜ਼ੀ ਨਾਲ ਵਾਲ ਕੱਟ ਦਿੰਦਾ ਹੈ। ਇਸ ਦੌਰਾਨ ਔਰਤ ਮੂੰਹ 'ਤੇ ਹੱਥ ਰੱਖ ਕੇ ਰੋਂਦੀ ਰਹਿੰਦੀ ਹੈ, ਪਰ ਅੰਤ ਵਿੱਚ ਕੁਝ ਅਜਿਹਾ ਹੁੰਦਾ ਹੈ ਜਿਸ ਦੀ ਔਰਤ ਨੂੰ ਉਮੀਦ ਨਹੀਂ ਸੀ।

ਪਹਿਲਾਂ ਤਾਂ ਹੇਅਰ ਡਰੈਸਰ ਔਰਤ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ ਪਰ ਔਰਤ ਨੂੰ ਭਾਵਨਾਤਮਕ ਤੌਰ 'ਤੇ ਟੁੱਟਦੀ ਦੇਖ ਕੇ ਉਹ ਉਸ ਨੂੰ ਬੜੇ ਪਿਆਰ ਨਾਲ ਜੱਫੀ ਪਾ ਲੈਂਦਾ ਹੈ। ਫਿਰ ਵੀ, ਜਦੋਂ ਔਰਤ ਆਪਣੇ ਆਪ ਨੂੰ ਰੋਕ ਨਹੀਂ ਸਕਦੀ, ਤਾਂ ਉਹ ਉਸ ਦੀ ਮਦਦ ਕਰਨ ਅਤੇ ਉਸ ਨੂੰ ਭਾਵਨਾਤਮਕ ਤੌਰ 'ਤੇ ਸਹਾਰਾ ਦੇਣ ਲਈ ਇੱਕ ਰੇਜ਼ਰ ਚੁੱਕ ਲੈਂਦਾ ਹੈ ਅਤੇ ਆਪਣੇ ਵਾਲਾਂ ਨੂੰ ਵੀ ਕੱਟਣਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਤਾਂ ਔਰਤ ਪਾਗਲਾਂ ਵਾਂਗ ਰੋਂਦੀ ਰਹਿੰਦੀ ਹੈ ਪਰ ਜਦੋਂ ਉਸ ਦੀ ਨਜ਼ਰ ਹੇਅਰ ਡਰੈਸਰ 'ਤੇ ਪਈ ਤਾਂ ਉਹ ਹੈਰਾਨ ਰਹਿ ਜਾਂਦੀ ਹੈ।

Image Source: Twitter

ਹੋਰ ਪੜ੍ਹੋ: ਰਿਸ਼ਭ ਪੰਤ ਨੇ ਐਕਸੀਡੈਂਟ ਦੌਰਾਨ ਮਦਦ ਕਰਨ ਵਾਲੇ ਦੋ ਨੌਜਵਾਨਾਂ ਦੀ ਤਸਵੀਰ ਸਾਂਝੀ ਕਰ ਕਿਹਾ ਧੰਨਵਾਦ

ਦਰਅਸਲ, ਇਹ ਹੇਅਰ ਡਰੈਸਰ ਕੈਂਸਰ ਪੀੜਤ ਮਹਿਲਾ ਦੀ ਮਦਦ ਲਈ ਆਪਣੇ ਵਾਲਾਂ ਸ਼ੇਵ ਕਰਦਾ ਹੈ। ਇਹ ਦੇਖ ਕੇ ਉਹ ਹੋਰ ਵੀ ਭਾਵੁਕ ਹੋ ਜਾਂਦੀ ਹੈ। ਹਾਲਾਂਕਿ, ਜਦੋਂ ਤੱਕ ਉਹ ਉਸ ਨੂੰ ਰੋਕਦੀ ਹੈ, ਹੇਅਰ ਡਰੈਸਰ ਨੇ ਪਹਿਲਾਂ ਹੀ ਉਸ ਦੇ ਸਿਰ ਉੱਤੇ ਰੇਜ਼ਰ ਚਲਾ ਲਿਆ ਸੀ ਅਤੇ ਆਪਣੇ ਵਾਲ ਕੱਟ ਲਏ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਹੇਅਰ ਡਰੈਸਰ ਵੱਲੋਂ ਚੁੱਕੇ ਗਏ ਕਦਮ ਤੇ ਉਸ ਵੱਲੋਂ ਦਿਖਾਈ ਗਈ ਇਨਸਾਨੀਅਤ ਲਈ ਉਸ ਦੀ ਸ਼ਲਾਘਾ ਕਰ ਰਹੇ ਹਨ।

You may also like