ਰਿਸ਼ਭ ਪੰਤ ਨੇ ਐਕਸੀਡੈਂਟ ਦੌਰਾਨ ਮਦਦ ਕਰਨ ਵਾਲੇ ਦੋ ਨੌਜਵਾਨਾਂ ਦੀ ਤਸਵੀਰ ਸਾਂਝੀ ਕਰ ਕਿਹਾ ਧੰਨਵਾਦ

written by Pushp Raj | January 17, 2023 04:15pm

Rishabh Pant thanks two boys who helped him: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਬੀਤੇ ਦਿਨੀਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਲੱਤ ਦੀ ਸਰਜਰੀ ਹੋਈ ਹੈ। ਇਸ ਸੜਕ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਪਹਿਲੀ ਵਾਰ ਟਵੀਟ ਕਰ ਫੈਨਜ਼ ਆਪਣਾ ਹੈਲਥ ਅਪਡੇਟ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਮਦਦ ਕਰਨ ਵਾਲੇ ਦੋ ਨੌਜਵਾਨਾਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

Image Source:Instagram

ਦੱਸ ਦਈਏ ਕਿ ਰਿਸ਼ਭ ਪੰਤ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਅਕਾਊਂਟ ਉੱਤੇ ਨਵਾਂ ਟਵੀਟ ਸ਼ੇਅਰ ਕੀਤਾ ਹੈ। ਇਸ ਟਵੀਟ ਵਿੱਚ ਕ੍ਰਿਕਟਰ ਨੇ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸਾਂਝਾ ਕੀਤਾ ਹੈ ਤੇ ਦੱਸਿਆ ਕਿ ਉਨ੍ਹਾਂ ਦੀ ਸਰਜਰੀ ਪੂਰੀ ਤਰ੍ਹਾਂ ਸਫ਼ਲ ਰਹੀ ਹੈ।

ਰਿਸ਼ਭ ਨੇ ਆਪਣੇ ਫੈਨਜ਼ ਨੂੰ ਕਿਹਾ ਕਿ ਸਰਜਰੀ ਦੇ ਸਫਲ ਹੋਣ ਮਗਰੋਂ ਹੀ ਉਨ੍ਹਾਂ ਦਾ ਕ੍ਰਿਕਟ ਮੈਦਾਨ 'ਚ ਵਾਪਸੀ ਦਾ ਸਫ਼ਰ ਵੀ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਪੰਤ ਨੇ ਸੜਕ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

Image Source: Twitter

ਰਿਸ਼ਭ ਪੰਤ ਨੇ ਇੱਕ ਵੱਖਰੀ ਪੋਸਟ ਵਿੱਚ ਇਹ ਵੀ ਦੱਸਿਆ ਕਿ ਹਾਦਸੇ ਤੋਂ ਬਾਅਦ ਕਿਹੜੇ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਵਾਂ ਨੌਜਵਾਨਾਂ ਦੀਆਂ ਫੋਟੋਆਂ ਸਾਂਝੀਆਂ ਕਰਕੇ ਧੰਨਵਾਦ ਵੀ ਕਿਹਾ। ਪੰਤ ਨੇ ਕਿਹਾ ਕਿ ਉਹ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ।

ਇੱਕ ਵੱਖਰੇ ਟਵੀਟ ਵਿੱਚ ਰਿਸ਼ਭ ਪੰਤ ਨੇ ਰਜਤ ਕੁਮਾਰ ਅਤੇ ਨੀਸ਼ੂ ਕੁਮਾਰ ਦੋਵਾਂ ਦਾ ਧੰਨਵਾਦ ਕੀਤਾ, ਇਨ੍ਹਾਂ ਦੋਹਾਂ ਨੌਜਵਾਨਾਂ ਨੇ ਪੰਤ ਦੀ ਜਾਨ ਬਚਾਈ ਅਤੇ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਗਏ। ਪੰਤ ਨੇ ਲਿਖਿਆ, "ਮੈਂ ਵਿਅਕਤੀਗਤ ਤੌਰ 'ਤੇ ਸਾਰਿਆਂ ਦਾ ਧੰਨਵਾਦ ਨਹੀਂ ਕਰ ਸਕਦਾ, ਪਰ ਮੈਨੂੰ ਇਨ੍ਹਾਂ ਦੋ ਨਾਇਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਹਾਦਸੇ ਦੌਰਾਨ ਮੇਰੀ ਮਦਦ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਮੈਂ ਸਹੀ-ਸਲਾਮਤ ਹਸਪਤਾਲ ਪਹੁੰਚਿਆ। ਰਜਤ ਕੁਮਾਰ ਅਤੇ ਨੀਸ਼ੂ ਕੁਮਾਰ ਧੰਨਵਾਦ । ਮੈਂ ਹਮੇਸ਼ਾ ਤੁਹਾਡਾ ਧੰਨਵਾਦੀ ਅਤੇ ਕਰਜ਼ਦਾਰ ਰਹਾਂਗਾ। "

ਕੌਣ ਹਨ ਰਜਤ ਕੁਮਾਰ ਅਤੇ ਨੀਸ਼ੂ ਕੁਮਾਰ
ਰਿਸ਼ਭ ਪੰਤ ਦੀ ਕਾਰ ਦੇ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਲਈ ਦੋ ਨੌਜਵਾਨ ਰਜਤ ਅਤੇ ਨੀਸ਼ੂ ਸਭ ਤੋਂ ਪਹਿਲਾਂ ਆਏ। ਦੋਹਾਂ ਨੇ ਪੰਤ ਦਾ ਸਾਮਾਨ ਪੈਕ ਕੀਤਾ ਸੀ ਅਤੇ ਉਨ੍ਹਾਂ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਪੁਲਿਸ ਨੂੰ ਚਾਰ-ਚਾਰ ਹਜ਼ਾਰ ਰੁਪਏ ਦਿੱਤੇ ਸਨ, ਜੋ ਹਾਦਸੇ ਸਮੇਂ ਗਾਇਬ ਹੋ ਗਏ ਸਨ। ਪੰਤ ਦੀ ਹਾਲਤ ਖ਼ਤਰੇ ਤੋਂ ਬਾਹਰ ਹੋਣ ਤੋਂ ਬਾਅਦ ਦੋਵੇਂ ਉਨ੍ਹਾਂ ਨੂੰ ਮਿਲਣ ਹਸਪਤਾਲ ਵੀ ਪਹੁੰਚੇ ਸਨ। ਰਜਤ ਅਤੇ ਨੀਸ਼ੂ ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਦੇ ਪੁਰਕਾਜੀ ਦੇ ਰਹਿਣ ਵਾਲੇ ਹਨ।

ਹਾਦਸੇ ਬਾਰੇ ਗੱਲ ਕਰਦਿਆਂ ਦੋਵਾਂ ਨੇ ਦੱਸਿਆ ਕਿ ਉਹ ਉਸ ਦਿਨ ਸਵੇਰੇ ਕੰਮ 'ਤੇ ਜਾ ਰਹੇ ਸਨ। ਉਦੋਂ ਇੱਕ ਕਾਰ ਜ਼ੋਰਦਾਰ ਧਮਾਕੇ ਨਾਲ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਦੌੜਦਾ ਹੋਏ ਪਹੁੰਚਿਆ ਤਾਂ ਕਾਰ 'ਚ ਸਵਾਰ ਨੌਜਵਾਨ ਸੜਕ 'ਤੇ ਦਰਦ ਨਾਲ ਕੁਰਲਾ ਰਿਹਾ ਸੀ। ਉਸ ਨੇ ਤੁਰੰਤ ਜ਼ਖਮੀ ਰਿਸ਼ਭ ਪੰਤ ਨੂੰ ਚਾਦਰ ਨਾਲ ਢੱਕ ਲਿਆ ਅਤੇ ਸਿਰ 'ਤੇ ਕੱਪੜਾ ਬੰਨ੍ਹ ਦਿੱਤਾ ਤਾਂ ਜੋ ਮੱਥੇ 'ਤੇ ਲੱਗੀ ਸੱਟ ਤੋਂ ਖੂਨ ਦਾ ਰਿਸਾਅ ਨਾ ਹੋਵੇ।

ਹੋਰ ਪੜ੍ਹੋ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਚਹੇਤੇ ਡੌਗ ਫਜ਼ ਦਾ ਹੋਇਆ ਦਿਹਾਂਤ, ਫੈਨਜ਼ ਨੇ 'ਅਦਾਕਾਰ ਦੇ ਸੱਚੇ ਦੋਸਤ' ਨੂੰ ਦਿੱਤੀ ਸ਼ਰਧਾਂਜਲੀ

ਇਸੇ ਦੌਰਾਨ ਹਰਿਆਣਾ ਰੋਡਵੇਜ਼ ਦੀ ਬੱਸ ਆ ਗਈ। ਡਰਾਈਵਰ-ਆਪਰੇਟਰ ਨੇ ਤੁਰੰਤ 108 ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਸਮੇਂ ਤੱਕ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਜ਼ਖਮੀ ਵਿਅਕਤੀ ਰਿਸ਼ਭ ਪੰਤ ਹੈ। ਪੰਤ ਨੂੰ ਐਂਬੂਲੈਂਸ 'ਚ ਪਾ ਕੇ ਦੋਵੇਂ ਆਪਣੇ ਕੰਮ 'ਤੇ ਚਲੇ ਗਏ।

You may also like