The Kashmir Files: ਤਾਪਸੀ ਪੰਨੂ ਨੇ 'ਦਿ ਕਸ਼ਮੀਰ ਫਾਈਲਜ਼' ਦੀ ਦਿਲੋਂ ਕੀਤੀ ਤਾਰੀਫ, ਡਾਇਰੈਕਟਰ ਵਿਵੇਕ ਦੀ ਵੀ ਕੀਤੀ ਸ਼ਲਾਘਾ
ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫਿਲਮ ਲਗਭਗ 15 ਕਰੋੜ ਦੀ ਲਾਗਤ ਨਾਲ ਬਣਾਈ ਗਈ ਸੀ ਪਰ ਇਸ ਫਿਲਮ ਨੇ 200 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫ਼ਿਲਮ ਨੂੰ ਵੇਖਣ ਤੋਂ ਬਾਅਦ ਵੱਖ ਵੱਖ ਸੈਲੇਬਸ ਇਸ ਬਾਰੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਹੁਣ ਤਾਪਸੀ ਪੰਨੂ ਨੇ ਇਸ ਫ਼ਿਲਮ ਉੱਤੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।
ਦਿ ਕਸ਼ਮੀਰ ਫਾਈਲਜ਼' 1990 ਦੇ ਦਹਾਕੇ ਵਿੱਚ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਦੀ ਘਟਨਾ ਨੂੰ ਦਰਸਾਉਂਦੀ ਹੈ, ਜਿਸ ਨੇ ਹਰ ਕਿਸੇ ਨੂੰ ਹਲੂਣ ਦਿੱਤਾ ਸੀ। ਇਸ ਫਿਲਮ ਦੀ ਹਰ ਕਿਸੇ ਨੇ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਹੁਣ ਅਦਾਕਾਰਾ ਤਾਪਸੀ ਪੰਨੂ ਨੇ ਵੀ ਫਿਲਮ 'ਦਿ ਕਸ਼ਮੀਰ ਫਾਈਲਜ਼' ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ।
ਤਾਪਸੀ ਪੰਨੂ ਨੇ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰ ਰਹੀ 'ਦਿ ਕਸ਼ਮੀਰ ਫਾਈਲਜ਼' ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਤਾਪਸੀ ਪੰਨੂ ਦਾ ਮੰਨਣਾ ਹੈ ਕਿ ਉਹ ਆਖਿਰਕਾਰ ਫਿਲਮ ਦੇ ਕੁਲੈਕਸ਼ਨ ਨੰਬਰ ਦੇਖ ਰਹੀ ਹੈ, ਜੋ ਕਿ ਸ਼ਾਨਦਾਰ ਹਨ।
ਫਿਲਮ ਦੀ ਕਾਮਯਾਬੀ ਪਿੱਛੇ ਕੀ ਕਾਰਨ ਹੈ। ਅਜਿਹੀ ਛੋਟੀ ਫਿਲਮ ਬਾਕਸ ਆਫਿਸ 'ਤੇ ਕਿੰਨਾ ਕਮਾਲ ਕਰ ਰਹੀ ਹੈ, ਇਹ ਮਹੱਤਵਪੂਰਨ ਨਹੀਂ ਹੈ। ਤਾਪਸੀ ਨੇ ਇਹ ਵੀ ਕਿਹਾ ਕਿ ਜੇਕਰ 'ਦਿ ਕਸ਼ਮੀਰ ਫਾਈਲਜ਼' ਵਰਗੀ ਛੋਟੀ ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਸਕਦੀ ਹੈ, ਤਾਂ ਤੁਸੀਂ ਇਸ ਨੂੰ ਬੁਰੀ ਫਿਲਮ ਨਹੀਂ ਕਹਿ ਸਕਦੇ।
ਹੋਰ ਪੜ੍ਹੋ : ਤਾਪਸੀ ਪੰਨੂ ਦੀ ਫ਼ਿਲਮ ਸ਼ਾਬਾਸ਼ ਮਿੱਠੂ ਦਾ ਟੀਜ਼ਰ ਹੋਇਆ ਰਿਲੀਜ਼, ਮਿਤਾਲੀ ਰਾਜ ਦੇ ਕਿਰਦਾਰ 'ਚ ਆਵੇਗੀ ਨਜ਼ਰ ਤਾਪਸੀ
'ਦਿ ਕਸ਼ਮੀਰ ਫਾਈਲਜ਼' 'ਤੇ ਕਈ ਲੋਕਾਂ ਨੇ ਸਵਾਲ ਚੁੱਕੇ ਹਨ ਅਤੇ ਤਾਪਸੀ ਪੰਨੂ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਵੀ ਦਿੱਤਾ ਹੈ। ਅਦਾਕਾਰਾ ਨੇ ਕਿਹਾ ਹੈ ਕਿ ਤੁਸੀਂ ਲੋਕਾਂ ਦੀ ਨੀਅਤ 'ਤੇ ਸਵਾਲ ਕਰ ਸਕਦੇ ਹੋ। ਇਹ ਵਿਅਕਤੀਗਤ ਹੈ। ਤੁਹਾਨੂੰ ਆਪਣੀ ਰਾਏ ਰੱਖਣ ਦਾ ਹੱਕ ਹੈ। ਹਰੇਕ ਨੂੰ ਇਹ ਅਧਿਕਾਰ ਹੈ, ਭਾਵੇਂ ਤੁਸੀਂ ਸਹਿਮਤ ਹੋ ਜਾਂ ਅਸਹਿਮਤ ਹੋ। ਪਰ ਦਿਨ ਦੇ ਅੰਤ ਵਿੱਚ ਸਿਰਫ ਨੰਬਰ ਬੋਲਦੇ ਹਨ।
ਇੱਕ ਫਿਲਮ ਵੱਧ ਤੋਂ ਵੱਧ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਜੋੜ ਸਕਦੀ ਹੈ। ਅਭਿਨੇਤਰੀ ਨੇ ਇਹ ਵੀ ਕਿਹਾ ਕਿ ਵਿਵੇਕ ਦੀ ਫਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਨਿਰਮਾਤਾਵਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਫਿਲਮ ਕਿੰਨੀ ਵੱਡੀ ਹੈ। ਜੇਕਰ ਫਿਲਮ ਚੰਗੀ ਹੋਵੇਗੀ ਤਾਂ ਲੋਕ ਜ਼ਰੂਰ ਦੇਖਣਗੇ।