ਤਸਵੀਰ ‘ਚ ਨਜ਼ਰ ਆ ਰਿਹਾ ਇਹ ਸ਼ਖਸ 90 ਦੇ ਦਹਾਕੇ ਦਾ ਸੀ ਪ੍ਰਸਿੱਧ ਗਾਇਕ, ਕੀ ਤੁਸੀਂ ਪਛਾਣਿਆ !

written by Shaminder | April 21, 2021 05:16pm

ਕੁਲਵਿੰਦਰ ਢਿੱਲੋਂ ਨੱਬੇ ਦੇ ਦਹਾਕੇ ਦੇ ਪ੍ਰਸਿੱਧ ਗਾਇਕਾਂ ਚੋਂ ਇਕ ਹਨ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਕੁਲਵਿੰਦਰ ਢਿੱਲੋਂ ਦੀ ਇੱਕ ਤਸਵੀਰ ਰਵਿੰਦਰ ਰੰਗੂਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ ।ਜਿਸ ‘ਚ ਕੁਲਵਿੰਦਰ ਢਿੱਲੋਂ, ਮਾਡਲ ਪ੍ਰੀਤੀ, ਇਕਬਾਲ ਸਿੰਘ ਅਤੇ ਰਵਿੰਦਰ ਸਿੰਘ ਰੰਗੂਵਾਲ ਖੁਦ ਨਜ਼ਰ ਆ ਰਹੇ ਹਨ।

kulwinder Image From Armaan Dhillon's Instagram

ਹੋਰ ਪੜ੍ਹੋ : ਆਪਣੀ ਮਾਂ ਅਤੇ ਪਰਿਵਾਰ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੋਏ ਦੇਬੀ ਮਖਸੂਸਪੁਰੀ, ਵੀਡੀਓ ਵਾਇਰਲ

kulwinder Image FromArmaan Dhillon' Instagram

ਇਹ ਤਸਵੀਰ ਕੁਲਵਿੰਦਰ ਢਿੱਲੋਂ ਦੇ ਗੀਤ ‘ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ’ ਦੇ ਸ਼ੂਟ ਦੇ ਦੌਰਾਨ ਦੀ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ । ਕੁਲਵਿੰਦਰ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਉਹ ਚਮਕਦੇ ਹੋਏ ਸਿਤਾਰੇ ਸਨ ਜਿਨ੍ਹਾਂ ਦੀ ਯਾਦਾਂ ਅੱਜ ਵੀ ਦਰਸ਼ਕਾਂ ਦੇ ਜ਼ਹਿਨ ‘ਚ ਤਾਜ਼ਾ ਹੈ ।

Kulwinder Image FromArmaan Dhillon' Instagram

ਲਗਭਗ 31 ਕੁ ਸਾਲਾਂ ਦੀ ਉਮਰ ‘ਚ ਉਹ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ ਦੀ ਮੌਤ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ। ਕੁਲਵਿੰਦਰ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ ‘ਗਰੀਬਾਂ ਨੇ ਕੀ ਪਿਆਰ ਕਰਨਾ’ ਐਲਬਮ ਨਾਲ ਸ਼ੁਰੂ ਕੀਤਾ ਸੀ ।

ਜ਼ਿੰਦਗੀ ਦੇ ਛੋਟੇ ਜਿਹੇ ਸਫ਼ਰ ‘ਚ ਹੀ ਉਨ੍ਹਾਂ ਨੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦਿੱਤੇ ਨੇ । ਆਪਣੇ ਪਿਤਾ ਵਾਂਗ ਅਰਮਾਨ ਢਿੱਲੋਂ ਵੀ ਬੁਲੰਦ ਆਵਾਜ਼ ਦੇ ਮਾਲਿਕ ਹੈ ।

You may also like