ਪੀਟੀਸੀ ਪੰਜਾਬੀ ‘ਤੇ ਸੰਨੀ ਬੱਲ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ

written by Shaminder | April 14, 2021

ਪੀਟੀਸੀ ਪੰਜਾਬੀ ‘ਤੇ ਗਾਇਕ ਸੰਨੀ ਬੱਲ ਦੀ ਆਵਾਜ਼ ‘ਚ ਨਵਾਂ ਗੀਤ 16 ਅਪ੍ਰੈਲ, ਦਿਨ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ‘ਤੇ ਸੁਣ ਸਕਦੇ ਹੋ । ਸੰਨੀ ਬੱਲ ਵਾਇਸ ਆਫ ਪੰਜਾਬ ਦਾ ਜੇਤੂ ਰਹਿ ਚੁੱਕਿਆ ਹੈ ਅਤੇ ਉਸ ਦੇ ਇਸ ਗੀਤ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।

sunny

ਹੋਰ ਪੜ੍ਹੋ :  ਹਰੀ ਮਿਰਚ ਹੈ ਸਿਹਤ ਲਈ ਬਹੁਤ ਲਾਭਦਾਇਕ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ 

sunny

ਗੀਤ ਦੀ ਫੀਚਰਿੰਗ ‘ਚ ਹਰਮਨਪ੍ਰੀਤ ਕੌਰ ਅਤੇ ਪ੍ਰਭਜੀਤ ਸਿੰਘ ਨਜ਼ਰ ਆਉਣਗੇ ।ਗੀਤ ਦੇ ਬੋਲ ਰਵੀ ਦੇ ਲਿਖੇ ਹੋਣਗੇ ਅਤੇ ਮਿਊਜ਼ਿਕ ਕੇਪੀ ਸਿੰਘ ਦਾ ਹੋਵੇਗਾ । ਸੰਨੀ ਬੱਲ ਵੀ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ । ਇਸ ਗੀਤ ਨੂੰ ਦੁਆਵਾਂ ਟਾਈਟਲ ਹੇਠ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ ।ਤੁਸੀਂ ਵੀ ਨਵੇਂ-ਨਵੇਂ ਗੀਤ ਅਤੇ ਪ੍ਰੋਗਰਾਮ ਵੇਖਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

 

0 Comments
0

You may also like