ਇੱਕਲੇ ਸਿੱਖ ਨੌਜਵਾਨ ਲਈ ਆਸਟ੍ਰੇਲੀਆ ਸਰਕਾਰ ਨੇ ਭੇਜਿਆ ਜਹਾਜ਼, ਹਰ ਪਾਸੇ ਹੋ ਰਹੀ ਸ਼ਲਾਘਾ

written by Shaminder | July 07, 2021

ਅਰਸ਼ਦੀਪ ਸਿੰਘ ਜਿਸ ਦੀਆਂ ਕਿ ਦੋਵੇਂ ਕਿਡਨੀਆਂ ਖਰਾਬ ਹਨ । ਉਸ ਨੂੰ ਇਲਾਜ ਦੇ ਲਈ ਭਾਰਤ ਲਿਆਂਦਾ ਗਿਆ ਹੈ । ਭਾਰਤ ਸਰਕਾਰ ਵੱਲੋਂ ਆਸਟ੍ਰੇਲੀਆ ਦੀ ਸਰਕਾਰ ਨੂੰ ਖਾਸ ਤੌਰ ‘ਤੇ ਰਿਕਵੈਸਟ ਕੀਤੀ ਗਈ ਸੀ । ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਭਾਰਤ ਇਲਾਜ ਲਈ ਲਿਆਂਦਾ ਗਿਆ ਅਤੇ ਗੁਰੂਗ੍ਰਾਮ ਸਥਿਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।

Arshdeep Image From ANI Twitter
ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਰਾਜਪਾਲ ਯਾਦਵ ਨੇ 50 ਸਾਲ ਦੀ ਉਮਰ ’ਚ ਬਦਲਿਆ ਆਪਣਾ ਨਾਂਅ 
Arshdeep,, Image From ANI Twitter
ਆਸਟ੍ਰੇਲੀਆ ਅਤੇ ਭਾਰਤ ਸਰਕਾਰ ਦੀ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਏਅਰ ਲਿਫਟ ਕੀਤਾ ਗਿਆ ਹੈ । ਅਰਸ਼ਦੀਪ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ । ਅਰਸ਼ਦੀਪ ਤੋਂ ਏਅਰਲਾਈਨਜ਼ ਵੱਲੋਂ ਕੋੋਈ ਵੀ ਕਿਰਾਇਆ ਨਹੀਂ ਲਿਆ ਗਿਆ ।
Arshdeep , Image From ANI Twitter
ਉਸ ਨੂੰ ਇੱਕਲੇ ਨੂੰ ਹੀ ਭਾਰਤ ‘ਚ ਭੇਜਿਆ ਗਿਆ । ਸੋਸ਼ਲ ਮੀਡੀਆ ‘ਤੇ ਆਸਟ੍ਰੇਲੀਆ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ । ਹੁਣ ਅਰਸ਼ਦੀਪ ਸਿੰਘ ਦਾ ਇਲਾਜ ਸੰਭਵ ਹੋ ਸਕਿਆ ਹੈ ।

0 Comments
0

You may also like