'ਟਰਬਨ ਟ੍ਰੈਵਲਰ' ਦਾ ਹਰ ਐਪੀਸੋਡ ਦੇਖੋ 'ਪੀਟੀਸੀ ਪਲੇਅ' ਐਪ 'ਤੇ

Written by  Rupinder Kaler   |  July 31st 2019 12:49 PM  |  Updated: August 03rd 2019 11:53 AM

'ਟਰਬਨ ਟ੍ਰੈਵਲਰ' ਦਾ ਹਰ ਐਪੀਸੋਡ ਦੇਖੋ 'ਪੀਟੀਸੀ ਪਲੇਅ' ਐਪ 'ਤੇ

ਦਿੱਲੀ ਤੋਂ ਲੰਡਨ ਤੱਕ ਸੜਕੀ ਰਸਤੇ ਰਾਹੀਂ ਸਫ਼ਰ ਕਰਨ ਵਾਲੇ 'ਟਰਬਨ ਟ੍ਰੈਵਲਰ'  ਯਾਨੀ ਅਮਰਜੀਤ ਸਿੰਘ ਚਾਵਲਾ ਹੁਣ ਇੱਕ ਨਵਾਂ ਸਫ਼ਰ ਕਰ ਰਹੇ ਹਨ ।ਅਮਰਜੀਤ ਸਿੰਘ ਚਾਵਲਾ ਦਾ ਇਹ ਸਫ਼ਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਕਿਉਂਕਿ ਅਮਰਜੀਤ ਸਿੰਘ ਚਾਵਲਾ ਹੁਣ ਉਹਨਾਂ ਰਸਤਿਆਂ ਨੂੰ ਆਪਣੀ ਗੱਡੀ ਨਾਲ ਮਾਪ ਰਹੇ ਹਨ । ਜਿਨ੍ਹਾਂ ਰਸਤਿਆਂ 'ਤੇ ਗੁਰੂ ਨਾਨਕ ਦੇਵ ਜੀ ਨੇ ਪੈਦਲ ਚੱਲ ਕੇ ਉਦਾਸੀਆਂ ਕੀਤੀਆਂ ਸਨ ।

AMARJEET SINGH CHAWLA

ਆਪਣੇ ਸਫ਼ਰ ਦੇ ਪਹਿਲੇ ਪੜਾਅ ਦੌਰਾਨ ਅਮਰਜੀਤ ਸਿੰਘ ਚਾਵਲਾ 50  ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਹਨ । ਪਹਿਲੇ ਪੜਾਅ ਦੇ ਇਸ ਸਫ਼ਰ ਦੌਰਾਨ ਅਮਰਜੀਤ ਸਿੰਘ ਚਾਵਲਾ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਇਲਾਵਾ ਭਾਰਤ ਦੇ 5 ਗੁਆਂਢੀ ਦੇਸ਼ਾਂ ਦਾ ਸਫ਼ਰ ਤੈਅ ਕਰ ਰਹੇ ਹਨ । ਇਸ ਸਫ਼ਰ ਦੌਰਾਨ ਅਮਰਜੀਤ ਸਿੰਘ ਚਾਵਲਾ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ 120  ਗੁਰਦੁਆਰਿਆਂ ਦੇ ਦਰਸ਼ਨ ਕਰਨਗੇ । ਇਸ ਸਫ਼ਰ ਵਿੱਚ ਅਮਰਜੀਤ ਸਿੰਘ ਚਾਵਲਾ ਦੇ ਨਾਲ ਉਹਨਾਂ ਦੇ ਸਾਥੀ ਲੁਕਮਾਣ ਮਲਿਕ, ਹਰਮੀਤ ਸਿੰਘ, ਸੰਤੋਸ਼ ਮੌਜੂਦ ਹਨ ।

AMARJEET SINGH CHAWLA AMARJEET SINGH CHAWLA

ਅਮਰਜੀਤ ਸਿੰਘ ਚਾਵਲਾ ਕਿਨ੍ਹਾਂ ਰਸਤਿਆਂ ਤੋਂ ਹੋ ਕੇ ਗੁਜ਼ਰ ਰਹੇ ਹਨ, ਉਹਨਾਂ ਨੂੰ ਇਸ ਸਫ਼ਰ ਦੌਰਾਨ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸਭ ਨੂੰ ਐਪੀਸੋਡ ਦੇ ਰੂਪ ਵਿੱਚ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ 'ਤੇ ਦਿਖਾਇਆ ਜਾ ਰਿਹਾ ਹੈ । ਇਹੀ ਨਹੀਂ ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੂਗਲ ਪਲੇਅ 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਤੇ ਦੇਖੋ 'ਟਰਬਨ ਟ੍ਰੈਵਲਰ' । 'ਪੀਟੀਸੀ ਪਲੇਅ' ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਹਿੱਟ ਪੰਜਾਬੀ ਗਾਣੇ । ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦਾ ਸਿੱਧਾ ਪ੍ਰਸਾਰਨ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network