ਭੰਗੂ ਭਰਾਵਾਂ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਧਾਰਮਿਕ ਗੀਤ ‘ਭਾਈ ਬਚਿੱਤਰ ਸਿੰਘ ਦੀ ਬਹਾਦਰੀ’
ਭਾਈ ਬਚਿੱਤਰ ਸਿੰਘ ਦੀ ਬਹਾਦਰੀ ਨੂੰ ਦਰਸਾਉਂਦਾ ਧਾਰਮਿਕ ਗੀਤ ‘ਭਾਈ ਬਚਿੱਤਰ ਸਿੰਘ ਦੀ ਬਹਾਦਰੀ’ (Bhai Bachitar singh di Bhahaduri) ਟਾਈਟਲ ਹੇਠ ਪੀਟੀਸੀ ਪੰਜਾਬੀ ‘ਤੇ 29 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ ।ਇਸ ਧਾਰਮਿਕ ਗੀਤ ਨੂੰ ਤੁਸੀਂ ਭੰਗੂ ਭਰਾਵਾਂ (Bhangu Brothers) ਦੀ ਆਵਾਜ਼ ‘ਚ ਸੁਣ ਸਕੋਗੇ । ਇਹ ਦੋਵੇਂ ਬੱਚੇ ਇਸ ਧਾਰਮਿਕ ਅਤੇ ਵੀਰ ਰਸ ਦੇ ਨਾਲ ਭਰਪੂਰ ਇਸ ਧਾਰਮਿਕ ਗੀਤ ਦੇ ਨਾਲ ਸੰਗਤਾਂ ‘ਚ ਨਵੇਂ ਜੋਸ਼ ਨੂੰ ਭਰਦੇ ਨਜ਼ਰ ਆਉਣਗੇ ।
ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦੀ ਆਵਾਜ਼ ‘ਚ ਧਾਰਮਿਕ ਗੀਤ ‘ਰੰਗ ਨਾਮ ਦਾ ਚੜਿਆ’ ਰਿਲੀਜ਼
ਇਸ ਧਾਰਮਿਕ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਅਤੇ ਪੀਟੀਸੀ ਨਿਊਜ਼ ‘ਤੇ ਸੁਣ ਸਕਦੇ ਹੋ । ਦਰਅਸਲ ਭਾਈ ਬਚਿੱਤਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਸੀ । ਜਿਸ ਨੂੰ ਗੁਰੂ ਸਾਹਿਬ ਨੇ ਮਸਤ ਹਾਥੀ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ ਸੀ ।ਭਾਈ ਸਾਹਿਬ ਨੇ ਘੋੜੇ ਉੱਤੇ ਚੜ੍ਹ ਕੇ ਨਾਗਣੀ ਦਾ ਐਸਾ ਵਾਰ ਕੀਤਾ ਕਿ ਨਾਗਣੀ ਹਾਥੀ ਦਾ ਸੰਜੋਅ ਚੀਰਦੀ ਹੋਈ ਉਸਦੇ ਮੱਥੇ ਵਿੱਚ ਜਾ ਵੱਜੀ।
ਹੋਰ ਪੜ੍ਹੋ : ਕੰਠ ਕਲੇਰ ਦੀ ਆਵਾਜ਼ ‘ਚ ਸੁਣੋ ਭਗਤ ਰਵੀਦਾਸ ਜੀ ਨੂੰ ਸਮਰਪਿਤ ਧਾਰਮਿਕ ਗੀਤ
ਜ਼ਖ਼ਮੀ ਹਾਥੀ ਚੰਘਿਆੜਦਾ ਹੋਇਆ ਮੁੜ ਗਿਆ ਅਤੇ ਚੜ੍ਹ ਕੇ ਆਈਆਂ ਫ਼ੌਜਾਂ ਦਾ ਬਹੁਤ ਨੁਕਸਾਨ ਕੀਤਾ।ਇਸ ਤੋਂ ਪਹਿਲਾਂ ਕਈ ਭਾਈ ਸਾਹਿਬਾਨ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਸ਼ਬਦਾਂ ਨੂੰ ਸਰਵਣ ਕਰ ਸੰਗਤਾਂ ਗੁਰਬਾਣੀ ਅਤੇ ਗੁਰੂ ਘਰ ਦੇ ਨਾਲ ਜੁੜ ਰਹੀਆਂ ਹਨ ।
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਉਨ੍ਹਾਂ ਨੂੰ ਗੁਰਬਾਣੀ ਦੇ ਨਾਲ ਵੀ ਜੋੜਨ ਦੇ ਲਈ ਯਤਨਸ਼ੀਲ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਦੇ ਲਈ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਪੀਟੀਸੀ ਸਿਮਰਨ ‘ਤੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ।