ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਨੇ ਅਦਾਕਾਰੀ ਲਈ ਅਧੂਰੀ ਛੱਡੀ ਪੜ੍ਹਾਈ

written by Shaminder | June 29, 2021

ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਵੀ ਹੁਣ ਅਦਾਕਾਰੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ । ਹੁਣ ਉਸ ਨੇ ਆਪਣਾ ਪੂਰਾ ਧਿਆਨ ਅਦਾਕਾਰੀ ‘ਤੇ ਕੇਂਦਰਿਤ ਕਰ ਦਿੱਤਾ ਹੈ । ਇੱਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਦੋਸਤਾਂ ਤੋਂ ਵੀ ਦੂਰੀ ਬਣਾ ਲਈ ਹੈ । ਉਹ ਜਲਦ ਹੀ ਆਪਣੇ ਪਿਤਾ ਦੇ ਅਦਾਕਾਰੀ ਦੇ ਅਧੂਰੇ ਸੁਫ਼ਨੇ ਨੂੰ ਸਾਕਾਰ ਕਰਦੇ ਦਿਖਾਈ ਦੇਣਗੇ । ਇਰਫਾਨ ਖ਼ਾਨ ਕੈਂਸਰ ਦੇ ਚੱਲਦਿਆਂ ਇਸ ਦੁਨੀਆ ਤੋਂ ਚਲੇ ਗਏ, ਪਰ ਅਜੇ ਉਨ੍ਹਾਂ ਦਾ ਐਕਟਿੰਗ ਦਾ ਕਰੀਅਰ ਵੀ ਅਧੂਰਾ ਰਹਿ ਗਿਆ। ਹੁਣ ਬਾਬਿਲ ਖ਼ਾਨ ਪਿਤਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਜਿਸ ਕਰਕੇ ਉਨ੍ਹਾਂ ਨੇ ਪੜ੍ਹਾਈ ਛੱਡਣ ਦਾ ਫੈਸਲਾ ਲਿਆ ਹੈ।

irrfan with tabbu image From Instagram
ਹੋਰ ਪੜ੍ਹੋ : ਲਾਲ ਕਿਲ੍ਹਾ ਮਾਮਲੇ ਵਿੱਚ ਦੀਪ ਸਿੱਧੂ ਸਮੇਤ ਹੋਰਾਂ ਨੂੰ ਅਦਾਲਤ ਵੱਲੋਂ ਸੰਮਨ ਜਾਰੀ 
irrfan khan image From Instagram
ਬਾਬਿਲ ਨੇ ਆਪਣੇ ਦੋਸਤਾਂ ਦੇ ਲਈ ਖ਼ਾਸ ਸੁਨੇਹਾ ਵੀ ਸਾਂਝਾ ਕੀਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ "ਮੈਂ ਆਪਣੇ ਪਿਆਰੇ ਦੋਸਤਾਂ ਨੂੰ ਕਾਫੀ ਮਿਸ ਕਰਾਂਗਾ। ਮੁੰਬਈ 'ਚ ਮੇਰਾ ਇਕ ਛੋਟਾ ਜਿਹਾ ਸਰਕਲ ਹੈ। ਮੁਸ਼ਕਲ ਨਾਲ ਸਿਰਫ 2-3 ਦੋਸਤ ਹਨ। ਤੁਸੀਂ ਮੈਨੂੰ ਇਕ ਅਜਨਬੀ ਸ਼ਹਿਰ 'ਚ ਘਰ ਦਿੱਤਾ ਤੇ ਮੈਨੂੰ ਇਥੋਂ ਦਾ ਹੋਣ ਦਾ ਇਹਸਾਸ ਦਵਾਇਆ। ਮੈਂ ਅਜੇ ਸਭ ਕੁਛ ਛੱਡ ਰਿਹਾ ਹਾਂ ਤਾਂਕਿ ਮੈਂ ਆਪਣਾ ਸਮਾਂ ਐਕਟਿੰਗ ਨੂੰ ਦੇ ਸਕਾਂ।"
irfan-khan image From Instagram
ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਆਪਣਾ ਪੂਰਾ ਫੋਕਸ ਹੁਣ ਐਕਟਿੰਗ ਵਲ ਲਗਾਉਣਗੇ। ਬਾਬਿਲ ਅਕਸਰ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ। ਇਰਫਾਨ ਖ਼ਾਨ ਕੈਂਸਰ ਦੇ ਚੱਲਦਿਆਂ ਇਸ ਦੁਨੀਆ ਤੋਂ ਚਲੇ ਗਏ, ਪਰ ਅਜੇ ਉਨ੍ਹਾਂ ਦਾ ਐਕਟਿੰਗ ਦਾ ਕਰੀਅਰ ਵੀ ਅਧੂਰਾ ਰਹਿ ਗਿਆ। ਹੁਣ ਬਾਬਿਲ ਖ਼ਾਨ ਪਿਤਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਜਿਸ ਕਰਕੇ ਉਨ੍ਹਾਂ ਨੇ ਪੜ੍ਹਾਈ ਛੱਡਣ ਦਾ ਫੈਸਲਾ ਲਿਆ ਹੈ।
 
View this post on Instagram
 

A post shared by Babil (@babil.i.k)

0 Comments
0

You may also like