ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੀਤ ‘ਖਾਲਸਾ ਪੰਥ’ ਹਰਭਜਨ ਮਾਨ ਦੀ ਆਵਾਜ਼ ‘ਚ ਹੋਇਆ ਰਿਲੀਜ਼

written by Shaminder | December 24, 2020

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਈ ਧਾਰਮਿਕ ਗੀਤ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ ।ਗਾਇਕ ਹਰਭਜਨ ਮਾਨ ਦਾ ਧਾਰਮਿਕ ਗੀਤ ‘ਖਾਲਸਾ ਪੰਥ’ ਰਿਲੀਜ਼ ਹੋ ਚੁੱਕਿਆ ਹੈ । ਇਸ ਧਾਰਮਿਕ ਗੀਤ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਇਮਪਾਇਰ ਨੇ ਤੇ ਕੰਪੋਜ ਕੀਤਾ ਹੈ ਹਰਭਜਨ ਮਾਨ ਨੇ । harbhajan mann ਗੀਤ ਦਾ ਵੀਡੀਓ ਸਟਾਲਿਨਵੀਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਹੋਰ ਪੜ੍ਹੋ: ਹਰਭਜਨ ਮਾਨ ਦਾ ਨਵਾਂ ਗੀਤ ‘ਏਕਾ’ ਹੋਇਆ ਰਿਲੀਜ਼
sahibzade ਇਸ ਗੀਤ ‘ਚ ਖਾਲਸੇ ਦੀ ਚੜਤ ਅਤੇ ਚੜਦੀਕਲਾ ਦੀ ਗੱਲ ਕੀਤੀ ਗਈ ਹੈ । ਇਸ ਗੀਤ ਦਾ ਇੱਕ ਵੀਡੀਓ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । harbhajan ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸ਼ਹੀਦੀ ਹਫਤੇ ਨੂੰ ਸਮਰਪਿਤ ਧਾਰਮਿਕ ਗੀਤ ‘ਖਾਲਸਾ ਪੰਥ’ ਰਿਲੀਜ਼ ਕਰ ਰਹੇ ਹਾਂ। ਆਸ ਹੈ ਸਾਡੀ ਸਾਰੀ ਟੀਮ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਤੁਹਾਨੂੰ ਪਸੰਦ ਆਏਗੀ’।ਹਰਭਜਨ ਮਾਨ ਵੱਲੋਂ ਗਾਏ ਇਸ ਧਾਰਮਿਕ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like