ਸਿੱਧੂ ਮੂਸੇ ਵਾਲੇ ਦਾ ਗਾਣਾ 'ਆਊਟਲਾਅ' ਕੀ ਫਿਰ ਹੋਇਆ ਲੀਕ ..?

written by Aaseen Khan | January 18, 2019

ਸਿੱਧੂ ਮੂਸੇ ਵਾਲੇ ਦਾ ਗਾਣਾ ਕੀ ਫਿਰ ਹੋਇਆ ਲੀਕ ..? : ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਸਿੱਧੂ ਮੂਸੇ ਵਾਲਾ ਆਏ ਦਿਨ ਹੀ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਹਾਲ ਹੀ 'ਚ ਆਇਆ ਉਹਨਾਂ ਦਾ ਗਾਣਾ 'ਆਊਟਲਾਅ' ਸ਼ੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਐਮਪੀਥ੍ਰੀ ਲਾਂਚ ਕੀਤਾ ਗਿਆ ਹੈ ਹਾਲਾਂਕਿ ਗਾਣੇ ਦਾ ਵੀਡੀਓ ਵੀ ਸ਼ੂਟ ਹੋ ਚੁੱਕਿਆ ਹੈ।ਇਸ ਪਿੱਛੇ ਦੀ ਵਜ੍ਹਾ ਵੀ ਹੁਣ ਸਾਹਮਣੇ ਆ ਚੁੱਕੀ ਹੈ। ਜੀ ਹਾਂ ਸਿੱਧੂ ਮੂਸੇ ਵਾਲਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਇਸ ਗਾਣੇ ਦੀ ਰਿਲੀਜ਼ਿੰਗ ਬਾਰੇ ਜਾਣਕਾਰੀ ਦਿੱਤੀ ਹੈ।

https://www.instagram.com/p/Bssg8etgIUu/

ਅਤੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਵਜ੍ਹਾ ਜੇ ਮੈਂ ਹੁਣ ਕਹਿ ਦੇਵਾਂ ਕਿ ਗਾਣਾ ਲੀਕ ਹੋ ਚੁੱਕਿਆ ਸੀ ਤਾਂ ਕੋਈ ਯਕੀਨ ਨਹੀਂ ਕਰੇਗੀ। ਦੱਸ ਦਈਏ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਦੇ ਕੈਰੀਅਰ ਦੀ ਸ਼ੁਰੂਆਤ 'ਚ ਉਹਨਾਂ ਦੇ ਕਈ ਗਾਣੇ ਐਮ ਪੀ ਥ੍ਰੀ ਹੀ ਲੀਕ ਹੋ ਚੁੱਕੇ ਸੀ। ਤੇ ਹੁਣ ਇੱਕ ਵਾਰ ਫਿਰ ਅਜਿਹਾ ਹੋਣਾ ਬਹੁਤ ਹੀ ਮੰਦ ਭਾਗਾ ਹੈ। ਹਾਲਾਂਕਿ ਕਿ ਸਿੱਧੂ ਦਾ ਲਾਈਵ ਗੱਲ ਬਾਤ 'ਚ ਕਹਿਣਾ ਸੀ ਕਿ ਉਹ ਇਸ ਗਾਣੇ ਦਾ ਵੀਡੀਓ ਵੀ ਜਲਦ ਲੈ ਕੇ ਆ ਰਹੇ ਹਨ।

The song of Sidhu Moosewala Outlaw is again leaked Sidhu Moosewala

ਹੋਰ ਵੇਖੋ : ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ਫਿਲਮ ‘ਗੁਰਮੁਖ’ , 2019 ‘ਚ ਹੋਵੇਗੀ ਰਿਲੀਜ਼

ਇਸ ਗਾਣੇ ਦਾ ਪੋਸਟਰ ਸਿੱਧੂ ਮੂਸੇ ਵਾਲਾ ਨੇ ਆਪਣੇ ਪੇਜ ‘ਤੇ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਗਾਣਾ ਰਿਲੀਜ਼ ਕਰ ਦਿੱਤਾ ਗਿਆ। ਗਾਣੇ ਦਾ ਮਿਊਜ਼ਿਕ ਬਿਗ ਬਰਡ ਵੱਲੋਂ ਕੀਤਾ ਗਿਆ ਹੈ ਤੇ ਇਸ ਗਾਣੇ ਦਾ ਵੀਡੀਓ ਤੇਜੀ ਸੰਧੂ ਡਾਇਰੈਕਟ ਕਰ ਰਹੇ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇ ਵਾਲਾ ਦਾ ਇੱਕ ਗੀਤ ‘ਆਈ ਐਮ ਬੈਟਰ ਨਾਓ’ ਜਿਹੜਾ 21 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ। ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਤੇ ਐਕਸਕਲੂਸੀਵ ਦਿਖਾਇਆ ਜਾ ਰਿਹਾ ਹੈ।

You may also like