ਇਸ ਤਸਵੀਰ ‘ਚ ਨਜ਼ਰ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਸਿਤਾਰੇ, ਇਨ੍ਹਾਂ ਵਿੱਚੋਂ ਇੱਕ ਦੀ ਹੋ ਚੁੱਕੀ ਹੈ ਮੌਤ, ਕੀ ਤੁਸੀਂ ਪਛਾਣਿਆ !

written by Shaminder | September 24, 2021

ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਪੁਰਾਣੀਆਂ ਤਸਵੀਰਾਂ (Old Pics) ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾਂਦਾ ਹੈ । ਆਏ ਦਿਨ ਕੋਈ ਨਾਂ ਕੋਈ ਤਸਵੀਰ ਵਾਇਰਲ ਹੁੰਦੀ ਰਹਿੰਦੀ ਹੈ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀ ਅਣਵੇਖੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜੀ ਹਾਂ ਇਸ ਤਸਵੀਰ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਮਰਹੂਮ ਗਾਇਕ ਸੋਨੀ ਪਾਬਲਾ (Soni Pabla ) ਅਤੇ ਗੀਤਾ ਜ਼ੈਲਦਾਰ ਨਜ਼ਰ ਆ ਰਹੇ ਹਨ ।

geeta zaildaar  Image From Instagram

ਹੋਰ ਪੜ੍ਹੋ : ‘ਲਗਾਨ’ ਫ਼ਿਲਮ ਦੀ ਅਦਾਕਾਰਾ ਦਾਣੇ-ਦਾਣੇ ਲਈ ਹੋਈ ਮੋਹਤਾਜ, ਅਧਰੰਗ ਦੀ ਬਿਮਾਰੀ ਦੀ ਦਵਾਈ ਖਰੀਦਣ ਲਈ ਨਹੀਂ ਹਨ ਪੈਸੇ

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਸੋਨੀ ਪਾਬਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਭਰ ਜਵਾਨੀ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ।

Soni pabla Image From Instagram

ਪਰ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਜੋ ਅੱਜ ਵੀ ਲੋਕਾਂ ਵੱਲੋਂ ਸੁਣੇ ਜਾਂਦੇ ਹਨ । 30ਸਾਲ ਦੀ ਉਮਰ ‘ਚ ਸੋਨੀ ਪਾਬਲਾ ਦਾ ਦਿਹਾਂਤ ਉਦੋਂ ਹੋ ਗਿਆ ਸੀ ਜਦੋਂ ਉਹ ਵਿਦੇਸ਼ ‘ਚ ਪਰਫਾਰਮ ਕਰਨ ਗਏ ਸਨ ।ਸੋਨੀ ਜਦੋਂ ਵਿਦੇਸ਼ ਗਏ ਸਨ ਤਾਂ ਉਨ੍ਹਾਂ ਦਾ ਨਵਾਂ –ਨਵਾਂ ਵਿਆਹ ਹੋਇਆ ਸੀ ।ਇਸ ਤਸਵੀਰ ‘ਚ ਦੂਜਾ ਗਾਇਕ ਗੀਤਾ ਜ਼ੈਲਦਾਰ ਹੈ ਜੋ ਪੰਜਾਬੀ ਇੰਡਸਟਰੀ ‘ਚ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਲਗਾਤਾਰ ਇੰਡਸਟਰੀ ਨੂੰ ਹਿੱਟ ਗੀਤ ਦਿੰਦੇ ਆ ਰਹੇ ਹਨ ।

 

0 Comments
0

You may also like