ਫੋਨ ਚੁੱਕਦੇ ਸਾਰ ਹੀ ‘ਹੈਲੋ’ ਕਹਿਣ ਦੀ ਕਹਾਣੀ ਬੜੀ ਹੈ ਦਿਲਚਸਪ, ਜਾਣੋਂ ਕਦੋਂ ਅਤੇ ਕਿਵੇਂ ਹੋਈ ਇਸ ਦੀ ਸ਼ੁਰੂਆਤ

written by Shaminder | September 24, 2020

ਅੱਜ ਕੱਲ੍ਹ ਫੋਨ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਿਆ ਹੈ । ਇਹ ਫੋਨ ਭਾਵੇਂ ਮੋਬਾਈਲ ਹੋਣ ਜਾਂ ਫਿਰ ਲੈਂਡਲਾਈਨ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਿਆ ਹੈ । ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਫੋਨ ਚੁੱਕਦੇ ਸਾਰ ਹੀ ਅਸੀਂ ਹੈਲੋ ਕਿਉਂ ਕਹਿੰਦੇ ਹਾਂ ਅਤੇ ਇਹ ਸ਼ਬਦ ਕਿੱਥੋਂ ਆਇਆ । ਇਸ ਦੀ ਕਹਾਣੀ ਵੀ ਬੜੀ ਦਿਲਚਸਪ ਹੈ, ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਹੀ ਦੱਸਾਂਗੇ ।

hello hello

ਐਲਗਜ਼ੈਡਰ ਗ੍ਰਾਹਮ ਬੇਲ ਨੇ ਟੈਲੀਫੋਨ ਦੀ ਕਾਢ ਕੱਢੀ ਸੀ। 10 ਮਾਰਚ 1876 ਨੂੰ, ਉਸ ਦੀ ਟੈਲੀਫੋਨ ਕਾਢ ਨੂੰ ਪੇਟੈਂਟ ਕੀਤਾ ਗਿਆ। ਕਾਢ ਕੱਢਣ ਤੋਂ ਬਾਅਦ, ਬੈੱਲ ਨੇ ਸਭ ਤੋਂ ਪਹਿਲਾਂ ਆਪਣੇ ਸਾਥੀ ਵਾਟਸਨ ਨੂੰ ਸੰਦੇਸ਼ ਦਿੱਤਾ, "ਇੱਥੇ ਆਓ, ਸ਼੍ਰੀਮਾਨ ਵਾਟਸਨ, ਮੈਨੂੰ ਤੁਹਾਡੀ ਜ਼ਰੂਰਤ ਹੈ।" ਦੱਸ ਦੇਈਏ ਕਿ ਗ੍ਰਾਹਮ ਬੇਲ ਫੋਨ ਤੇ ਹੈਲੋ ਨੋ ਅਹੋੇ ਕਹਿੰਦਾ ਸੀ।

ਹੋਰ ਪੜ੍ਹੋ:ਬੱਚੇ ਦੀ ਪੜ੍ਹਾਈ ਜਾਰੀ ਰੱਖਣ ਲਈ ਗਰੀਬ ਵਿਅਕਤੀ ਨੇ ਗਾਂ ਵੇਚ ਕੇ ਖਰੀਦਿਆ ਸਮਾਰਟ ਫੋਨ, ਸੋਨੂੰ ਸੂਦ ਨੇ ਮੰਗੀ ਡੀਟੇਲ

HELLO HELLO

ਜਦੋਂ ਲੋਕਾਂ ਨੇ ਟੈਲੀਫੋਨ ਦੀ ਖੋਜ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਸਭ ਤੋਂ ਪਹਿਲਾਂ ਪੁੱਛਿਆ ਕਿ ਕੀ ਤੁਸੀਂ ਉਥੇ ਹੋ। ਉਹ ਅਜਿਹਾ ਇਸ ਲਈ ਕਰਦੇ ਸੀ ਤਾਂ ਕਿ ਉਸਨੂੰ ਪਤਾ ਚੱਲੇ ਕਿ ਉਸਦੀ ਆਵਾਜ਼ ਦੂਜੇ ਪਾਸੇ ਪਹੁੰਚ ਰਹੀ ਹੈ ਜਾਂ ਨਹੀਂ। ਹਾਲਾਂਕਿ, ਥੌਮਸਨ ਐਡੀਸਨ ਨੇ ਇਕ ਵਾਰ ਅਹੋਏ ਨੂੰ ਗ਼ਲਤ ਦੱਸਿਆ ਅਤੇ ਸਾਲ 1877 ਵਿਚ ਉਸਨੇ ਹੈਲੋ ਕਹਿਣ ਦਾ ਪ੍ਰਸਤਾਵ ਦਿੱਤਾ।

hello hello

ਇਸ ਪ੍ਰਸਤਾਵ ਨੂੰ ਪਾਸ ਕਰਨ ਲਈ, ਥੌਮਸ ਐਡੀਸਨ ਨੇ ਪਿਟਸਬਰਗ ਦੀ ਸੈਂਟਰਲ ਡਿਸਟ੍ਰਿਕਟ ਅਤੇ ਪ੍ਰਿੰਟਿੰਗ ਟੈਲੀਗ੍ਰਾਫ ਕੰਪਨੀ ਦੇ ਪ੍ਰਧਾਨ ਟੀ ਬੀਏ ਸਮਿੱਥ ਨੂੰ ਲਿਖਿਆ, ਟੈਲੀਫੋਨ 'ਤੇ ਪਹਿਲਾ ਸ਼ਬਦ "ਹੈਲੋ" ਹੋਣਾ ਚਾਹੀਦਾ ਹੈ। ਉਸਨੇ ਪਹਿਲੀ ਵਾਰ ਜਦੋਂ ਫੋਨ ਕੀਤਾ ਤਾਂ ਉਸਨੇ ਹੈਲੋ ਬੁਲਾਇਆ।

ਥੌਮਸ ਐਡੀਸਨ ਦੀ ਹੀ ਦੇਣ ਹੈ ਕਿ ਅੱਜ ਵੀ ਲੋਕ ਫੋਨ ਚੁੱਕਦੇ ਸਾਰ ਹੀ ਹੈਲੋ ਕਹਿ ਦਿੰਦੇ ਹਨ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ ਹੈਲੋ ਸ਼ਬਦ ਪੁਰਾਣੀ ਜਰਮਨ ਸ਼ਬਦ ਹਲਾ ਤੋਂ ਲਿਆ ਗਿਆ ਹੈ। ਇਹ ਸ਼ਬਦ ਪੁਰਾਣੇ ਫ੍ਰੈਂਚ ਜਾਂ ਜਰਮਨ ਸ਼ਬਦ 'ਹੋਲਾ' ਤੋਂ ਆਇਆ ਹੈ। ‘

You may also like