ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਸ਼ਖਸ ਦਾ ਵੀਡੀਓ, ਨਵਰਾਜ ਹੰਸ ਨੇ ਕੀਤਾ ਸਾਂਝਾ
ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਇੱਕ ਬੱਚਾ ‘ਤੇ ਇੱਕ ਜੁਆਨ ਮੁੰਡਾ ਨਜ਼ਰ ਆ ਰਿਹਾ ਹੈ । ਇਹ ਦੋਵੇਂ ਆਪਣੇ ਕੋਲ ਖੜੀ ਰੇਂਜ ਰੋਵਰ ਦੇ ਨਾਲ ਵੀਡੀਓ ਬਣਵਾ ਰਹੇ ਹਨ । ਇਸ ਵੀਡੀਓ ‘ਚ ਇੱਕ ਵਿਅਕਤੀ ਕਹਿ ਰਿਹਾ ਹੈ ਕਿ ‘ਰੇਂਜ ਰੋਵਰ’ ਮਹਾਰਾਜ ਦੀ ਕਿਰਪਾ ਦੇ ਨਾਲ ਕਾਦੀਆਂ ‘ਚ ਖੜੀ ਸੀ।
ਹੋਰ ਪੜ੍ਹੋ : ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬੀ ਕਲਾਕਾਰਾਂ ’ਤੇ ਦਰਜ ਕੀਤੇ ਕੇਸਾਂ ’ਤੇ ਚੁੱਕੇ ਗਏ ਸਵਾਲ
ਜਿਸ ‘ਤੇ ਦੂਜਾ ਕਹਿੰਦਾ ਹੈ ਕਿ ਆਪਾਂ ਵੀਡੀਓ ਬਣਾ ਲਈ ।ਅਸੀਂ ਤੇ ਦੁੱਧ ਲੈਣ ਆਏ ਸੀ, ਦੂਜਾ ਦੁੱਧ ਵਾਲਾ ਪੈਕੇਟ ਵਿਖਾਉਂਦਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਿਹਾ ਹੈ ।
ਨਵਰਾਜ ਹੰਸ ਨੇ ਵੀ ਇਸ ਮਜ਼ੇਦਾਰ ਵੀਡੀਓ ਨੂੰ ਸਾਂਝਾ ਕਰਦੇ ਹੋਏ ਇਸ ‘ਤੇ ਕਮੈਂਟ ਕਰਕੇ ਜ਼ਿੰਦਾਬਾਦ ਲਿਖਿਆ ਹੈ ਇਸ ਦੇ ਨਾਲ ਹੀ ਇਮੋਜੀ ਵੀ ਪੋਸਟ ਕੀਤੇ ਹਨ । ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
View this post on Instagram