ਔਰਤ ਨੇ ਲਗਾਇਆ ਅਨੋਖਾ ਜੁਗਾੜ, ਜਿੰਮ ਦੇ ਨਾਲ-ਨਾਲ ਕਣਕ ਪੀਹਣ ਦਾ ਕਰ ਰਹੀ ਕੰਮ

written by Shaminder | September 29, 2020

ਭਾਰਤੀ ਆਪਣੇ ਜੁਗਾੜ ਲਈ ਜਾਣੇ ਜਾਂਦੇ ਹਨ । ਕਈ ਤਰ੍ਹਾਂ ਦੇ ਜੁਗਾੜ ਦੇ ਵੀਡੀਓ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਔਰਤ ਘਰ ਬੈਠੇ ਹੀ ਅਰਾਮ ਨਾਲ ਕਣਕ ਪੀਹ ਰਹੀ ਹੈ ।

jim jim
ਇਸ ਔਰਤ ਨੇ ਜਿੰਮ  ਸਾਈਕਲ ਦੀ ਮਦਦ ਨਾਲ ਆਟਾ ਪੀਹਿਆ ।ਜਿਸ ਨਾਲ ਉਸ ਦੀ ਐਕਸਰਸਾਈਜ਼ ਵੀ ਹੋ ਗਈ ਅਤੇ ਕਣਕ ਵੀ ਪਿਸ ਗਈ ।ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਮਹਿਲਾ ਜਿੰਮ ਦੀ ਸਾਈਕਲ ਦੇ ਨਾਲ ਕਣਕ ਪੀਹ ਰਹੀ ਹੈ ਅਤੇ ਜਿਵੇਂ ਹੀ ਉਹ ਸਾਈਕਲ ਦੇ ਪੈਡਲ ਮਾਰਦੀ ਹੈ ਤਾਂ ਕਣਕ ਪਿਸਣ ਲੱਗ ਪੈਂਦੀ ਹੈ । ਹੋਰ ਪੜ੍ਹੋ:ਜਿੰਮ ਤੋਂ ਬਾਹਰ ਆ ਰਹੀ ਸੀ ਸਾਰਾ ਅਲੀ ਖ਼ਾਨ, ਧੋਖੇ ਨਾਲ ਅਨਜਾਣ ਸ਼ਖਸ ਨੇ ਕੀਤੀ ਗੰਦੀ ਹਰਕਤ, ਵੀਡੀਓ ਵਾਇਰਲ
jim jim
ਇਸ ਵੀਡੀਓ ਨੂੰ ਆਈਏਐੱਸ ਅਵਨੀਸ਼ ਸ਼ਹਾਰਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਗਜ਼ਬ ਦਾ ਅਵਿਸ਼ਕਾਰ, ਕੰਮ ਵੀ ਅਤੇ ਕਸਰਤ ਵੀ, ਕਮੈਂਟਰੀ ਵੀ ਸ਼ਾਨਦਾਰ’।
jimm jimm
ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । [embed]https://twitter.com/AwanishSharan/status/1299658946332864513[/embed]

0 Comments
0

You may also like