ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਨੌਜਵਾਨ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗੀਤਕਾਰ ਤੇ ਗਾਇਕ, ਦੱਸੋ ਭਲਾ ਕੌਣ

written by Rupinder Kaler | August 17, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਜਗਦੇਵ ਮਾਨ (Jagdev Maan) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਹ ਤਸਵੀਰਾਂ ਕਿਸੇ ਵਿਆਹ ਦੀਆਂ ਹਨ ਜਿਸ ਵਿੱਚ ਜਗਦੇਵ ਮਾਨ (Jagdev Maan) ਤੇ ਉਹਨਾਂ ਦੇ ਨਾਲ ਕੁਝ ਹੋਰ ਲੋਕ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਲੋਕ ਲਗਾਤਾਰ ਕਮੈਂਟ ਕਰਕੇ ਇਹਨਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Pic Courtesy: facebook

ਹੋਰ ਪੜ੍ਹੋ :

ਗਿੱਪੀ ਗਰੇਵਾਲ ਦਾ ਬੋਨਸ ਟਰੈਕ ‘Limited Edition 2009 ReHeated’ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਗਿੱਪੀ ਦੀ ਗਾਇਕੀ ਦਾ ਸਫ਼ਰ, ਦੇਖੋ ਵੀਡੀਓ 

Pic Courtesy: facebook

ਜਗਦੇਵ ਮਾਨ (Jagdev Maan) ਦੀਆਂ ਇਹ ਤਸਵੀਰਾਂ ਉਹਨਾਂ ਦੀ ਕਾਫੀ ਛੋਟੀ ਉਮਰ ਦੀਆਂ ਹਨ । ਜਿਨ੍ਹਾਂ ਵਿੱਚ ਉਹਨਾਂ ਨੂੰ ਪਹਿਚਾਨਣਾ ਵੀ ਬਹੁਤ ਮੁਸ਼ਕਿਲ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਗਦੇਵ ਮਾਨ (Jagdev Maan) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਲਿਖੇ ਗਾਣੇ ਪੰਜਾਬ ਦੇ ਲਗਭਗ ਹਰ ਹਿੱਟ ਗਾਇਕ ਨੇ ਗਾਏ ਹਨ । ਹਾਲ ਹੀ ਵਿੱਚ ਉਹਨਾਂ ਦਾ ਲਿਖਿਆ ਗਾਣਾ Limited Edition 2009 Re-Heated ਗਿੱਪੀ ਗਰੇਵਾਲ ਨੇ ਗਾਇਆ ਹੈ ।

Pic Courtesy: facebook

ਇਹ ਗੀਤ ਹਰ ਥਾਂ ਤੇ ਵੱਜਦਾ ਸੁਣਾਈ ਦੇ ਰਿਹਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਗੀਤ ਰਾਹੀਂ ਗਿੱਪੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ । ਗਿੱਪੀ ਗਰੇਵਾਲ ਤੇ ਜਗਦੇਵ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਇਸ ਜੋੜੀ ਨੇ ਫੁਲਕਾਰੀ ਕੈਸੇਟ ਨਾਲ ਸ਼ੁਰੂਆਤ ਕੀਤੀ ਸੀ । ਇਸ ਕੈਸੇਟ ਦੇ ਗੀਤ ਫੁਲਕਾਰੀ, ਮਿਤਰਾਂ ਦੇ ਚਾਦਰੇ ਤੇ ਪਵਾਦੇ ਮੋਰਨੀ ਸੁਪਰ ਡੁਪਰ ਹਿੱਟ ਹੋਏ ਸਨ । ਇਹਨਾਂ ਹਿੱਟ ਗੀਤਾਂ ਤੋਂ ਬਾਅਦ ਗਿੱਪੀ ਗਰੇਵਾਲ ਤੇ ਜਗਦੇਵ ਮਾਨ ਨੇ ਲਗਭਗ 8 ਕੈਸੇਟਾਂ ਸੰਗੀਤ ਜਗਤ ਨੂੰ ਦਿੱਤੀਆਂ । ਜਿਨ੍ਹਾਂ ਦੇ ਬਹੁਤ ਸਾਰੇ ਗੀਤ ਅੱਜ ਵੀ ਡੀਜੇ ਤੇ ਸੁਣਾਈ ਦਿੰਦੇ ਹਨ ।

0 Comments
0

You may also like